ਧੁੰਦ ਸਕੂਲੀ ਬੱਚਿਆਂ ਲਈ ਬਣੀ ਆਫ਼ਤ, ਰੇਲ ਗੱਡੀਆਂ ਤੇ ਬੱਸਾਂ ਦੇ ਪਹੀਏ ਨੂੰ ਲੱਗੀ ਬ੍ਰੇਕ

Saturday, Dec 16, 2023 - 12:00 PM (IST)

ਅੰਮ੍ਰਿਤਸਰ (ਜਸ਼ਨ)- ਸਰਦੀਆਂ ਦੇ ਮੌਸਮ ਵਿਚ ਪੈ ਰਹੀ ਧੁੰਦ, ਜਿੱਥੇ ਲੋਕਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੀ ਹੈ, ਉੱਥੇ ਹੀ ਇਹ ਧੁੰਦਾਂ ਸਕੂਲੀ ਬੱਚਿਆਂ ਲਈ ਵੀ ਵੱਡੀਆਂ ਮੁਸੀਬਤਾਂ ਦੇ ਨਾਲ-ਨਾਲ ਆਫ਼ਤ ਬਣੀ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਧੁੰਦ ਨੇ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉਥੇ ਹੀ ਇਸ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ

ਸਰਦੀ ਦੇ ਮੌਸਮ ਦੀ ਪਹਿਲੀ ਧੁੰਦ ਕਾਰਨ ਸਕੂਲੀ ਬੱਚਿਆਂ ਨੂੰ ਖਾਸ ਕਰ ਕੇ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਨ੍ਹੀਂ ਦਿਨੀਂ ਕਈ ਸਕੂਲਾਂ ਵਿਚ ਇੰਟਰਨਲ ਪੇਪਰ ਚੱਲ ਰਹੇ ਹਨ, ਜਿਸ ਕਾਰਨ ਬੱਚਿਆਂ ਨੂੰ ਪੜ੍ਹਾਈ ਕਰਨੀ ਪੈ ਰਹੀ ਹੈ ਅਤੇ ਇਸ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਸਵੇਰੇ ਸਕੂਲ ਦੇ ਸਮੇਂ ਦੌਰਾਨ ਬੱਚਿਆਂ ਨੂੰ ਆਟੋ ਵਿਚ ਹਫੜਾ-ਦਫੜੀ ਕਰਦੇ ਦੇਖਿਆ ਜਾ ਸਕਦਾ ਹੈ। ਜੇਕਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਉਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਹਰ ਵਾਹਨ ਨੂੰ ਢੱਕਿਆ ਹੁੰਦਾ ਹੈ, ਭਾਵ ਵਾਹਨ ਨੂੰ ਹਰ ਪਾਸੇ ਤੋਂ ਕਵਰ ਹੋਇਆ ਹੁੰਦਾ ਹੈ, ਤਾਂ ਕਿ ਠੰਡ ਜਾ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਤੋਂ ਬੱਚਿਆ ’ਤੇ ਕੋਈ ਉਸ ਦਾ ਅਸਰ ਨਾ ਪਵੇ। ਜੇਕਰ ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਸਭ ਕੁਝ ਚੱਲਦਾ ਹੈ। ਸਕੂਲ ਵਾਲਿਆਂ ਨੂੰ ਸਿਰਫ਼ ਆਪਣੀ ਫ਼ੀਸ ਅਤੇ ਪੈਸੇ ਦੀ ਚਿੰਤਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ। ਇਸ ਦੇ ਨਾਲ ਹੀ ਇਸ ਦੇ ਸਭ ਤੋਂ ਵੱਧ ਜ਼ਿੰਮੇਵਾਰ ਖੁਦ ਮਾਪੇ ਹਨ, ਜੋ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਨਾ ਦੇ ਕੇ ਆਪਣੇ ਬੱਚਿਆਂ ਨੂੰ ਠੰਡ ਦੇ ਮੌਸਮ ਵਿੱਚ ਆਟੋਆਂ ਵਿੱਚ ਭਰ ਕੇ ਭੇਜਦੇ ਹਨ।

ਇਹ ਵੀ ਪੜ੍ਹੋ- ਹਰੀਕੇ ਪੱਤਣ 'ਚ ਲੁਟੇਰਿਆਂ ਦੀ ਦਹਿਸ਼ਤ, ਪਹਿਲਾਂ ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, ਕਰ ਗਏ ਵੱਡਾ ਕਾਂਡ

ਇਸ ਤੋਂ ਇਲਾਵਾ ਧੁੰਦ ਨੇ ਕਈ ਰੇਲਾਂ ਅਤੇ ਬੱਸਾਂ ਦੀ ਰਫ਼ਤਾਰ ਵੀ ਮੱਠੀ ਕਰ ਦਿੱਤੀ ਹੈ, ਜਿਸ ਦਾ ਨਤੀਜਾ ਸਿੱਧਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਵੇਰ ਵੇਲੇ ਸੜਕਾਂ ’ਤੇ ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਸੜਕਾਂ ’ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਬਰਫਬਾਰੀ ਕਾਰਨ ਮੌਸਮ ਵਿਗਿਆਨੀਆਂ ਨੂੰ ਡਰ ਸੀ ਕਿ ਹੁਣ ਮੈਦਾਨੀ ਇਲਾਕਿਆਂ ਵਿਚ ਠੰਡ ਵੱਧ ਜਾਵੇਗੀ। ਦੂਜੇ ਪਾਸੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਕੜਾਕੇ ਦੀ ਠੰਡ ਵਿਚ ਜਿੱਥੇ ਯਾਤਰੀਆਂ ਨੂੰ ਘੰਟਿਆਂਬੱਧੀ ਆਪਣੀਆਂ ਗੱਡੀਆਂ ਦਾ ਇੰਤਜ਼ਾਰ ਕਰਨਾ ਪਵੇਗਾ, ਉੱਥੇ ਹੀ ਬੱਸ ਸਟੈਂਡ ’ਤੇ ਵੀ ਸਵਾਰੀਆਂ ਦੀ ਭਾਰੀ ਭੀੜ ਹੁੰਦੀ ਹੈ।

ਇਹ ਵੀ ਪੜ੍ਹੋ- ਗੁਆਂਢੀ ਮੁਲਕ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਮੁਲਜ਼ਮ ਨੇ 3 ਬੱਚਿਆਂ ਨੂੰ ਕੀਤਾ ਅਗਵਾ ਫਿਰ ਮਾਰ ਕੇ ਖਾਧਾ ਮਾਸ

ਵਰਣਨਯੋਗ ਹੈ ਕਿ ਰੇਲਵੇ ਨੇ ਧੁੰਦ ਕਾਰਨ ਪਹਿਲਾਂ ਹੀ ਵੱਡੀ ਗਿਣਤੀ ਵਿਚ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਅਚਨਚੇਤ ਪਈ ਧੁੰਦ ਨੇ ਹਰ ਕਿਸੇ ਦੇ ਗਰਮ ਕੱਪੜੇ ਬਾਹਰ ਕੱਢ ਦਿੱਤੇ ਹਨ ਅਤੇ ਕਈ ਇਲਾਕਿਆਂ ਵਿਚ ਲੋਕ ਠੰਡ ਤੋਂ ਬਚਣ ਲਈ ਅੱਗ ਸੇਕਦੇ ਵੀ ਦੇਖੇ ਗਏ। ਦੂਜੇ ਪਾਸੇ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਧੁੰਦ ਅਗਲੇ ਕੁਝ ਦਿਨਾਂ ਤੱਕ ਤਬਾਹੀ ਮਚਾਵੇਗੀ ਅਤੇ ਠੰਡ ਵੀ ਕਾਫੀ ਵੱਧ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News