ਖੰਨਾ ''ਚ ਪਈ ਪਹਿਲੀ ''ਧੁੰਦ'', ਦਿਨ ਵੇਲੇ ਹੀ ਜਗੀਆਂ ਵਾਹਨਾਂ ਦੀਆਂ ਬੱਤੀਆਂ

Saturday, Sep 26, 2020 - 09:21 AM (IST)

ਖੰਨਾ ''ਚ ਪਈ ਪਹਿਲੀ ''ਧੁੰਦ'', ਦਿਨ ਵੇਲੇ ਹੀ ਜਗੀਆਂ ਵਾਹਨਾਂ ਦੀਆਂ ਬੱਤੀਆਂ

ਖੰਨਾ (ਸੁਖਵਿੰਦਰ ਕੌਰ, ਕਮਲ) : ਖੰਨਾ ਅਤੇ ਆਸ-ਪਾਸ ਦੇ ਇਲਾਕੇ 'ਚ ਬੀਤੀ ਸਵੇਰ ਧੁੰਦ ਪੈਣ ਕਾਰਣ ਇਕ ਵਾਰ ਤਾਂ ਇੰਝ ਮਹਿਸੂਸ ਹੋਇਆ ਕਿ ਜਲਦ ਹੀ ਹੁਣ ਠੰਡ ਦਾ ਮੌਸਮ ਸ਼ੁਰੂ ਹੋ ਜਾਵੇਗਾ ਪਰ ਜਿਉਂ-ਜਿਉਂ ਦਿਨ 'ਚ ਧੁੱਪ ਚੜ੍ਹਦੀ ਗਈ ਤਾਂ ਤਾਪਮਾਨ ਆਮ ਵਾਂਗ ਹੀ ਤੇਜ਼ ਹੋ ਗਿਆ ਅਤੇ ਦੁਪਹਿਰ ਵੇਲੇ ਪੂਰੀ ਗਰਮੀ ਮਹਿਸੂਸ ਕੀਤੀ ਗਈ।

ਧੁੰਦ ਕਾਰਣ ਸਵੇਰ ਵੇਲੇ ਵਾਹਨਾਂ ਨੂੰ ਸੜਕ ’ਤੇ ਚੱਲਣ ਦੌਰਾਨ ਜਿੱਥੇ ਪਰੇਸ਼ਾਨੀ ਆਈ, ਉੱਥੇ ਸ਼ਹਿਰ 'ਚ ਸਾਰੇ ਪਾਸੇ ਧੁੰਦ ਕਾਰਣ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਣ ਵਾਹਨ ਚਾਲਕਾਂ ਨੂੰ ਦਿਨ ਵੇਲੇ ਹੀ ਵਾਹਨਾਂ ਦੀਆਂ ਬੱਤੀਆਂ ਜਗਾਉਣੀਆਂ ਪਈਆਂ।

ਇਲਾਕੇ ’ਚ ਛਾਈ ਪਹਿਲੀ ਧੁੰਦ ਦਾ ਨਜ਼ਾਰਾ ਵੇਖਣਯੋਗ ਅਤੇ ਮਨਮੋਹਕ ਸੀ। ਇਸ ਦੌਰਾਨ ਖੇਤੀਬਾੜੀ ਮਹਿਕਮੇ ਦੇ ਏ. ਡੀ. ਓ. ਡਾ. ਸਨਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਮੌਸਮ ਮਹਿਕਮੇ ਮੁਤਾਬਕ ਅਜੇ ਤਾਪਮਾਨ 'ਚ ਵਾਧਾ ਰਹੇਗਾ, ਜੋ ਕਿ ਝੋਨੇ ਦੀ ਅਗੇਤੀ ਫ਼ਸਲ ਲਈ ਲਾਹੇਵੰਦ ਹੈ ਅਤੇ ਵੱਧ ਤਾਪਮਾਨ ਦੌਰਾਨ ਫ਼ਸਲ ’ਤੇ ਕਾਲੇ ਤਿੱਲੇ ਦਾ ਹਮਲਾ ਘੱਟ ਹੁੰਦਾ ਹੈ।
 


author

Babita

Content Editor

Related News