ਸੰਘਣੀ ਧੁੰਦ ਨਾਲ ਠੰਡ ਦਾ ਕਹਿਰ ਵਧਿਆ, ਕਣਕ ਲਈ ਵਰਦਾਨ
Friday, Dec 07, 2018 - 05:17 PM (IST)
ਜਲਾਲਾਬਾਦ (ਬਜਾਜ) : ਅੱਜ ਇਲਾਕੇ 'ਚ ਸੰਘਣੀ ਧੁੰਦ ਆਉਣ ਨਾਲ ਠੰਡ ਦਾ ਪ੍ਰਕੋਪ ਵੱਧ ਗਿਆ ਹੈ। ਸਵੇਰ ਤੋਂ ਦੁਪਹਿਰ ਤੱਕ ਸੰਘਣੀ ਧੁੰਦ ਰਹਿਣ ਕਾਰਨ ਸੜਕਾਂ 'ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਸਕੂਲਾਂ ਵਿਚ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਵੀ ਦਿੱਕਤਾਂ ਆਈਆ ਅਤੇ ਇਲਾਕੇ ਵਿਚ ਘੁੰਮਦੇ ਫਿਰਦੇ ਬੇਸਹਾਰਾ ਪਸ਼ੂ ਵੀ ਇਸ ਠੰਡ ਦੇ ਕਹਿਰ ਵਿਚ ਠਰਦੇ ਰਹੇ। ਇਹ ਧੁੰਦ ਅਤੇ ਵਧੀ ਠੰਡ ਕਣਕ ਦੀ ਫਸਲ ਲਈ ਵਰਦਾਨ ਦੱਸੀ ਜਾ ਰਹੀ ਹੈ।
ਧੂੰਦ ਅਤੇ ਠੰਡ ਕਣਕ ਦੀ ਫਸਲ ਲਈ ਬਣੀ ਵਰਦਾਨ
ਇਸ ਸਬੰਧ ਵਿਚ ਕਿਸਾਨਾਂ ਅਮਰੀਕ ਸਿੰਘ, ਸੁਖਮਿੰਦਰ ਸਿੰਘ, ਪਰਮਜੀਤ ਸਿੰਘ, ਬਿੱਟੂ ਸਿੰਘ, ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਜਿੰਨੀ ਵੱਧ ਠੰਡ ਪਵੇਗੀ, ਉਨੀ ਵੱਧ ਕਣਕ ਫੋਟ ਕਰੇਗੀ ਅਤੇ ਕਣਕ ਦੇ ਝਾੜ ਵਿਚ ਵੀ ਵਾਧਾ ਹੋਵੇਗਾ। ਇਸ ਲਈ ਕਣਕ ਦੀ ਫਸਲ ਲਈ ਠੰਡ ਪੈਣਾ ਫਾਇਦੇਮੰਦ ਹੈ। ਭਾਵੇਂ ਸਬਜੀਆਂ ਬੈਂਗਣ, ਮਿਰਚ, ਟਮਾਟਰ ਨੂੰ ਠੰਡ ਤੋਂ ਬਚਾਉਣ ਲਈ ਕਿਸਾਨ ਨੂੰ ਮਿਹਨਤ ਕਰਨੀ ਪਵੇਗੀ ਪਰ ਕਣਕ ਦੀ ਫਸਲ ਲਈ ਠੰਡ ਦਾ ਪੈਣਾ ਬਹੁਤ ਜ਼ਰੂਰੀ ਹੈ।
