ਫੋਕਲ ਪੁਆਇੰਟ ਦੀਆਂ ਸਡ਼ਕਾਂ ’ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ

Monday, Jun 11, 2018 - 03:33 AM (IST)

 ਅੰਮ੍ਰਿਤਸਰ,  (ਰਮਨ)-   ਮਹਿਤਾ ਰੋਡ ਸਥਿਤ ਫੋਕਲ ਪੁਆਇੰਟ ’ਚ ਸੀਵਰੇਜ ਜਾਮ ਨਾਲ ਇੰਡਸਟਰੀਲਿਸਟ ਪ੍ਰੇਸ਼ਾਨ ਹੋਏ ਪਏ ਹਨ। ਇਥੋਂ ਦੀਆਂ ਸਡ਼ਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਫੈਲਿਆ ਹੋਣ ਕਾਰਨ ਰਾਹਗੀਰਾਂ ਤੇ ਲੇਬਰ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੋਕਲ ਪੁਆਇੰਟ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਦੱਸਿਆ ਕਿ ਇਲਾਕੇ ਦੀਅਾਂ ਸੀਵਰੇਜ ਤੇ ਹੋਰ ਸਮੱਸਿਆਵਾਂ ਸਬੰਧੀ ਉਨ੍ਹਾਂ ਇਕ ਪੱਤਰ ਮੁੱਖ ਮੰਤਰੀ ਤੇ ਕਮਿਸ਼ਨਰ ਨਗਰ ਨਿਗਮ ਦੇ ਨਾਂ ਲਿਖਿਆ ਸੀ ਪਰ ਕਿਸੇ ਨੇ ਵੀ ਇੰਡਸਟਰੀਲਿਸਟ ਵੱਲ ਧਿਆਨ ਨਹੀਂ ਦਿੱਤਾ, ਜਿਸ ਨਾਲ ਅੱਜ ਸਮੱਸਿਆ ਬਹੁਤ ਵੱਧ ਗਈ ਹੈ।
ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ’ਚ ਹਰ ਰੋਜ਼ ਹਜ਼ਾਰਾਂ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜਿਨ੍ਹਾਂ ’ਚ ਬਾਹਰੀ ਰਾਜਾਂ ਦੇ ਇੰਡਸਟਰੀਲਿਸਟ ਵੀ ਆਪਣੇ ਕੰਮ ਲਈ ਆਉਂਦੇ ਹਨ ਅਤੇ ਜਦੋਂ ਉਹ ਫੋਕਲ ਪੁਆਇੰਟ ਵਿਚ ਆਪਣੀ ਗੱਡੀ ਲੈ ਕੇ ਆਉਂਦੇ ਹਨ ਤਾਂ ਪ੍ਰਸ਼ਾਸਨ ਨੂੰ ਜੰਮ ਕੇ ਕੋਸਦੇ ਹਨ। ਉਨ੍ਹਾਂ ਕਿਹਾ ਕਿ ਸਡ਼ਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਖਡ਼੍ਹਾ ਰਹਿੰਦਾ ਹੈ, ਜਿਸ ਨਾਲ ਸਡ਼ਕਾਂ ’ਤੇ ਖੱਡੇ ਵੀ ਬਣਨੇ ਸ਼ੁਰੂ ਹੋ ਗਏ ਹਨ। ਕੋਈ ਸੀਵਰੇਜ ਕਰਮਚਾਰੀ ਇਸ ਵੱਲ ਧਿਆਨ ਨਹੀਂ ਦਿੰਦਾ, ਜਿਸ ਕਾਰਨ ਲੋਕ ਫੋਕਲ ਪੁਆਇੰਟ ’ਚ ਆਉਣ ਤੋਂ ਕਤਰਾਉਣ ਲੱਗੇ ਹਨ। ਨਿਗਮ ਦੇ ਡਿਸਪੋਜ਼ਲ ਨਾਲ ਸੀਵਰੇਜ ਦਾ ਗੰਦਾ ਪਾਣੀ ਓਵਰਲੋਡ ਹੋ ਕੇ ਸਡ਼ਕਾਂ ’ਤੇ ਆਉਂਦਾ ਹੈ।  
 


Related News