ਹੜ੍ਹਾਂ ਦੇ ਹਾਲਾਤ ਦਰਮਿਆਨ ਸਕੂਲਾਂ ਨੂੰ ਲੈ ਕੇ ਕਪੂਰਥਲਾ ਦੇ ਡੀ. ਸੀ. ਨੇ ਦਿੱਤਾ ਇਹ ਹੁਕਮ
Sunday, Jul 16, 2023 - 07:33 PM (IST)
ਕਪੂਰਥਲਾ : ਪੰਜਾਬ ’ਚ ਚੱਲ ਰਹੇ ਹੜ੍ਹ ਦੇ ਸੰਕਟ ਦਰਮਿਆਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਸੁਲਤਾਨਪੁਰ ਲੋਧੀ ਦੇ 16 ਸਕੂਲਾਂ ਨੂੰ 22 ਜੁਲਾਈ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਉਕਤ ਖੇਤਰ ਵਿਚ ਆਏ ਹੜ੍ਹ ਦੇ ਸੰਕਟ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਹੈ। ਡੀ. ਸੀ. ਕੈਪਟਨ ਕਰਨੈਲ ਸਿੰਘ ਨੇ ਹੁਕਮ ਜਾਰੀ ਕਰਦਿਆਂ ਉਕਤ ਖੇਤਰ ਵਿਚ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਸਕੂਲ ਰੁਟੀਨ ਵਿਚ ਖੁੱਲ੍ਹਣਗੇ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ
ਜਿਨ੍ਹਾਂ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿਚ ਪ੍ਰਾਇਮਰੀ ਸਕੂਲ ਚੰਨਣਵਿੰਡੀ, ਸਰਕਾਰੀ ਪ੍ਰਾਇਮਰੀ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲ ਸ਼ੇਖਮੰਗਾ, ਸਰਕਾਰੀ ਪ੍ਰਾਇਮਰੀ ਸਕੂਲ ਤਕੀਆ, ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਵਾਟਾਂਵਾਲੀ, ਪ੍ਰਾਇਮਰੀ ਸਕੂਲ ਭੜੋਆਣਾ, ਪ੍ਰਾਇਮਰੀ ਸਕੂਲ ਸ਼ੇਰਪੁਰ ਸਧਾ, ਪ੍ਰਾਇਮਰੀ ਸਕੂਲ ਭਾਗੋ ਅਰਾਈਆਂ, ਪ੍ਰਾਇਮਰੀ ਸਕੂਲ ਮੰਡ ਇੰਦਰਪੁਰ ਅਤੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਸ਼ਾਹਵਾਲਾ, ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਜੱਬੋਵਾਲ। ਇਸ ਤੋਂ ਇਲਾਵਾ ਬਾਕੀ ਸਾਰੇ ਸਕੂਲ 17 ਜੁਲਾਈ ਤੋਂ ਖੁੱਲ੍ਹਣਗੇ।