ਮਾਨਸਾ ਵਿਚ ਹੜ੍ਹ ਦਾ ਖ਼ਤਰਾ, ਚਾਂਦਪੁਰਾ ਬੰਨ੍ਹ ’ਚ ਪਿਆ ਪਾੜ

Saturday, Jul 15, 2023 - 05:12 PM (IST)

ਮਾਨਸਾ/ਬੁਢਲਾਡਾ (ਸੰਦੀਪ ਮਿੱਤਲ/ਮਨਜੀਤ) : ਵਿਧਾਨ ਸਭਾ ਹਲਕਾ ਬੁਢਲਾਡਾ ਦੀ ਹੱਦ ’ਤੇ ਪੰਜਾਬ ਦੇ ਆਖਰੀ ਪਿੰਡ ਗੋਰਖਨਾਥ ਕੋਲੋਂ ਦੀ ਲੰਘਦੀ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ ਵਿਚ ਪਾੜ ਪੈਣ ਤੋਂ ਬਾਅਦ ਘੱਗਰ ਨਦੀ ਦਾ ਪਾਣੀ ਚਾਂਦਪੁਰਾ, ਕੁਲਰੀਆਂ, ਚੱਕ ਅਲੀਸ਼ੇਰ, ਬਾਦਲਗੜ੍ਹ ਅਤੇ ਹੋਰ ਪਿੰਡਾਂ ਵੱਲ ਖੇਤੋਂ ਖੇਤੀ ਚੱਲਿਆ ਹੋਇਆ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਆਈ. ਏ. ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਐੱਸ. ਡੀ. ਐੱਮ ਪ੍ਰਮੋਦ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਬੀ. ਡੀ. ਪੀ. ਓ ਬੁਢਲ਼ਾਡਾ ਸੁਖਵਿੰਦਰ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਘੱਗਰ ਨਦੀ ਵਿਚ ਪਏ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਪਿੱਛੋਂ ਜ਼ਿਆਦਾ ਆਉਣ ਕਾਰਨ ਬੰਦ ਨਹੀਂ ਹੋ ਰਿਹਾ।  

ਇਹ ਵੀ ਪੜ੍ਹੋ : ਫਰਜ਼ੀ ਦਸਤਾਵੇਜ਼ਾਂ ਰਾਹੀਂ ਪੰਜਾਬ ਪੁਲਸ ਤੇ ਪਾਸਪੋਰਟ ਦਫ਼ਤਰ ’ਚ ਨੌਕਰੀਆਂ ਹਾਸਲ ਕਰਨ ਦਾ ਖ਼ੁਲਾਸਾ

PunjabKesari

ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਪ੍ਰਸ਼ਾਸ਼ਨ ਵੱਲੋਂ ਅਪੀਲ ਕੀਤੀ ਗਈ ਹੈ ਅਤੇ ਲੋੜੀਂਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ ਗਈ ਹੈ। ਐੱਸ. ਐੱਸ. ਪੀ ਮਾਨਸਾ ਡਾ. ਨਾਨਕ ਸਿੰਘ ਵੱਲੋਂ ਭਾਰੀ ਸੁਰੱਖਿਆ ਫੋਰਸ ਬੰਨ੍ਹ ਦੇ ਨੇੜੇ ਤਾਇਨਾਤ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਕੁਦਰਤੀ ਆਫਤ ਹੈ ਅਤੇ ਇਸ ਨਾਲ ਨਜਿੱਠਣ ਲਈ ਸਭਨਾਂ ਨੂੰ ਇਸ ਸਮੇਂ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਪਾੜ ਨੂੰ ਬੰਦ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਹੜ੍ਹ ਨੇ ਤਬਾਹ ਕੀਤੀਆਂ ਕਰੋੜਾਂ ਦੀਆਂ ਗੱਡੀਆਂ, ਦੇਖੋ ਕਿਵੇਂ ਪਾਣੀ ’ਚ ਡੁੱਬੀਆਂ ਲਗਜ਼ਰੀ ਕਾਰਾਂ

ਦੂਜੇ ਪਾਸੇ ਕਾਲਾ ਕੁਲਰੀਆਂ, ਦਵਿੰਦਰ ਚੱਕ ਅਲੀਸ਼ੇਰ ਨੇ ਕਿਹਾ ਕਿ ਸਰਕਾਰ ਨੇ ਜੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਬੰਨ੍ਹ ਵਿਚ ਪਾੜ ਨਾ ਪੈਂਦਾ ਅਤੇ ਲੋਕਾਂ ਨੂੰ ਘਰੋਂ ਬੇਘਰ ਨਾ ਹੋਣਾ ਪੈਂਦਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਇਸ ਸਮੇਂ ਫੋਜ ਜਾਂ ਐੱਨ. ਡੀ. ਆਰ. ਐੱਫ . ਆਉਂਦੀ ਹੈ ਤਾਂ ਮਾਨਸਾ ਜ਼ਿਲ੍ਹੇ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜੋ ਪਾੜ ਪਿਆ ਹੈ ਉਹ ਫੋਜ ਤੋਂ ਬਿਨਾਂ ਬੰਦ ਨਹੀਂ ਹੋਣ ਵਾਲਾ। ਇਸ ਲਈ ਤੁਰੰਤ ਫੋਜ ਦਾ ਇੰਤਜਾਮ ਕੀਤਾ ਜਾਵੇ।   

ਇਹ ਵੀ ਪੜ੍ਹੋ : ਘਰਵਾਲੀ ਨੇ ਟੱਪੀਆਂ ਬੇਰਹਿਮੀ ਦੀਆਂ ਹੱਦਾਂ, ਆਸ਼ਿਕ ਨਾਲ ਮਿਲ ਕੇ ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News