ਹਾਲੇ ਹੜ੍ਹ ਦੇ ਸਦਮੇ 'ਚੋਂ ਨਿਕਲੇ ਨਹੀਂ ਰੋਪੜੀਏ, ਇਕ ਹੋਰ ਵੱਡਾ ਖਤਰਾ ਲੱਗਾ ਮੰਡਰਾਉਣ (ਵੀਡੀਓ)

08/24/2019 2:17:09 PM

ਰੂਪਨਗਰ/ਰੋਪੜ (ਸੱਜਣ ਸੈਣੀ)— ਰੂਪਨਗਰ ਜ਼ਿਲੇ 'ਚ ਆਏ ਹੜ੍ਹਾਂ ਦੀ ਤਬਾਹੀ ਦਾ ਸ਼ਿਕਾਰ ਹੋਏ ਲੋਕੀ ਹਾਲੇ ਹੜ੍ਹ ਦੇ ਸਦਮੇ 'ਚੋਂ ਨਿਕਲੇ ਨਹੀਂ ਹਨ ਕਿ ਹੁਣ ਇਕ ਹੋਰ ਵੱਡਾ ਖਤਰਾ ਮੰਡਰਾਉਣ ਲੱਗਾ ਹੈ। ਇਹ ਇਕ ਅਜਿਹਾ ਖਤਰਾ ਹੈ ਜਿਸ 'ਚ ਰੋਪੜ ਵਾਸੀਆਂ ਸਮੇਤ ਦੂਜੇ ਜ਼ਿਲਿਆਂ ਅਤੇ ਸਟੇਟਾਂ ਦੇ ਲੋਕਾਂ ਦਾ ਵੀ ਵੱਧ ਨੁਕਸਾਨ ਹੋਵੇਗਾ। ਹੱਥਾਂ 'ਚ ਬੈਨਰ ਲੈ ਕੇ ਸੜਕ 'ਤੇ ਖੜ੍ਹੇ ਇਹ ਵਿਆਕਤੀ ਕਿਸੇ ਲੀਡਰ ਜਾਂ ਮੰਤਰੀ ਦੇ ਸੁਆਗਤ ਲਈ ਨਹੀਂ ਖੜ੍ਹੇ ਹਨ ਸਗੋਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਿਸ ਦਾ ਕਾਰਨ ਰੋਪੜ-ਜਲੰਧਰ ਬਾਈਪਾਸ 'ਤੇ 180 ਕਰੋੜ ਖਰਚ ਕਰਕੇ 4 ਸਾਲ ਪਹਿਲਾ ਸਤੁਲਜ ਦਰਿਆ 'ਤੇ ਬਣਾਏ ਫਲਾਈਓਵਰ ਦੀਆਂ ਸਲੈਬਾਂ ਖਿਸਕ ਕੇ ਬਾਹਰ ਆ ਚੁਅਕੀਆਂ ਹਨ ਅਤੇ ਕਿਸੇ ਵੀ ਸਮੇਂ ਡਿੱਗ ਸਕਦੀਆਂ ਹਨ। ਇਸ ਦੇ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ 180 ਕਰੋੜ ਦੀ ਲਾਗਤ ਨਾਲ ਬਣੇ ਇਸ ਪੁੱਲ ਅਤੇ ਬਾਈਪਾਸ ਦਾ ਉਦਘਾਟਨ 2 ਅਕਤੂਬਰ 2015 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। 

ਸਲੈਬਾਂ ਡਿੱਗ ਕੇ ਸਲੀਪ ਰੋਡ ਤੋਂ ਲੰਘਣ ਵਾਲਿਆਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ, ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਹਾਈਵੇਅ ਤੋਂ ਆਈ. ਆਈ. ਟੀ. ਰੂਪਨਗਰ ਨੂੰ ਕਟਦੇ ਸਲਿਪ ਰੋਡ ਦੇ ਦੋਵੇ ਪਾਸੇ ਕੰਧਾਂ ਕਰਕੇ ਕਰਕੇ ਬੰਦ ਕਰ ਦਿੱਤਾ ਹੈ ਪਰ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਪੁਲ ਦੇ ਹੇਠਾਂ ਤੋਂ ਇਹ ਸਲੇਬਾਂ ਡਿੱਗਣ ਵਾਲੀਆਂ ਹਨ, ਉਸ ਪੁਲ 'ਤੇ ਰੋਪੜ ਤੋਂ ਜਲੰਧਰ ਸਾਈਡ ਨੂੰ ਜਾਣ ਵਾਲੀ ਰੋਡ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਗਿਆ। ਪੁੱਲ ਤੋਂ ਜੇਕਰ ਸਲੈਬਾਂ ਖਿਸਕ ਕੇ ਡਿੱਗਦੀਆਂ ਹਨ ਤਾਂ ਜ਼ਾਹਰ ਹੈ ਕਿ ਪੁੱਲ ਦੇ ਹੇਠ ਭਰੀ ਰੇਤ ਮਿੱਟੀ ਵੀ ਬਾਹਰ ਨਿਕਲੇਗੀ ਅਤੇ ਇਸ 'ਤੇ ਬਣਾਈ ਰੋਡ ਵੀ ਡਿੱਗਣੀ ਸੰਭਵ ਹੈ। 

PunjabKesari

ਲੋਕ ਜਗਾਓ ਮੰਚ ਦੇ ਚੇਅਰਮੈਨ ਰਣਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਉਕਤ ਪਹੁੰਚ ਮਾਰਗ ਨੂੰ ਸੰਭਾਲਣ ਵਾਸਤੇ ਜੋ ਸਲੈਬਾਂ ਦੀ ਦੀਵਾਰ ਬਣੀ ਹੋਈ ਹੈ, ਉਨ੍ਹਾਂ 'ਚੋਂ ਬਹੁਤ ਸਲੈਬਾਂ 6 ਤੋਂ 9 ਇੰਚ ਦੇ ਕਰੀਬ ਬਾਹਰ ਨੂੰ ਲਟਕ ਰਹੀਆਂ ਹਨ, ਜੋ ਕਦੇ ਵੀ ਡਿੱਗ ਕੇ ਸਲਿਪ ਰੋਡ 'ਤੇ ਚੱਲਣ ਵਾਲਿਆਂ ਦੀ ਜਾਨ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਬਚਾਓ ਪੱਖ ਲਈ ਉਕਤ ਸੜਕ ਨੂੰ ਬੰਦ ਕਰਨਾ ਤਾਂ ਸਮਝ 'ਚ ਆਉਂਦਾ ਹੈ ਪਰ ਪੁੱਲ ਉਪਰੋਂ ਤਾਂ ਭਾਰੀ ਤੋਂ ਭਾਰੀ ਵਾਹਨ ਧੜੱਲੇ ਨਾਲ ਗੁਜ਼ਰ ਰਹੇ ਹਨ। ਇਹ ਗੱਲ ਸਮਝ ਤੋਂ ਪਰੇ ਹੈ। ਹੋ ਸਕਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੋਵੇ। ਉਥੇ ਹੀ ਲੋਕ ਜਗਾਓ ਮੰਚ ਰੋਪੜ ਦੇ ਸਕੱਤਰ ਨੂਰ ਮੁਹੰਮਦ ਨੇ ਇਸ ਪੁੱਲ ਦੀ ਉਸਾਰੀ 'ਚ ਵੱਡੇ ਘਪਲੇ ਦੀ ਸ਼ੰਕਾ ਜਿਤਾÀਦੇ ਹੋਏ ਸੀ. ਬੀ. ਆਈ ਜਾਂਚ ਦੀ ਮੰਗ ਕੀਤੀ ਹੈ।

PunjabKesari

ਦੱਸ ਦੇਈਏ ਕਿ ਮੰਚ ਵੱਲੋਂ 8 ਮਹੀਨੇ ਪਹਿਲਾਂ ਵੀ ਇਹ ਸਲੈਬਾਂ ਡਿੱਗਣ ਕਿਨਾਰੇ ਹੋ ਗਈਆਂ ਸਨ, ਜਿਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਗਈ ਸੀ। ਉਪਰੰਤ ਪੁੱਲ ਬਣਾਉਣ ਵਾਲੀ ਕੰਪਨੀ ਵੱਲੋਂ ਜੁਗਾੜੂ ਜਿਹੀ ਤਕਨੀਕ ਵਰਤ ਕੇ ਇਨ੍ਹਾਂ ਸਲੈਬਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜੋ ਕਿ ਫੇਲ ਹੋ ਗਈ।


shivani attri

Content Editor

Related News