ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ
Tuesday, Aug 20, 2019 - 12:27 PM (IST)

ਜਲੰਧਰ (ਧਵਨ)— ਪੰਜਾਬ ਦੇ ਕੁਝ ਹਿੱਸਿਆਂ 'ਚ ਆਈ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲਿਆਂ 'ਚ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ, ਜਿੱਥੇ ਫੋਨ ਕਰਕੇ ਲੋਕ ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਰਾਹਤ ਲਈ ਸ਼ੁਰੂ ਕੀਤੇ ਗਏ ਕੰਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਪ੍ਰਭਾਵਿਤ ਖੇਤਰਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਆਪਣੇ-ਆਪਣੇ ਜ਼ਿਲਿਆਂ 'ਚ ਲੋਕਾਂ ਦੀ ਸਹੂਲਤ ਲਈ ਇਕ-ਇਕ ਹੈਲਪਲਾਈਨ ਨੰਬਰ ਜਾਰੀ ਕਰੇ। ਜਲੰਧਰ ਲਈ 0181-2224783, ਖਰੜ ਦੇ ਲਈ 0161-2280853, ਬਲਾਚੌਰ ਲਈ 01885-220075, ਰੋਪੜ ਲਈ 01881-221157, ਮੋਗਾ ਲਈ 01682-220103, ਖੰਨਾ ਲਈ 01628-226091, ਬਾਬਾ ਬਕਾਲਾ ਲਈ 01853-245510, ਪਟਿਆਲਾ 0175-231130, ਮੋਹਾਲੀ ਲਈ 0172-2219505, ਸੰਗਰੂਰ ਲਈ 01672-234004, ਸਮਰਾਲਾ ਲਈ 01628-262354, ਅੰਮ੍ਰਿਤਸਰ ਲਈ 0183-2229125, ਅਜਨਾਲਾ ਲਈ 01858-221037, 98153-98111 ਅਤੇ ਨਵਾਂਸ਼ਹਿਰ ਲਈ 01823-505824, 222426 ਅਤੇ 220016 ਨੰਬਰ ਦਿੱਤੇ ਗਏ ਹਨ। ਕੈਪਟਨ ਸਰਕਾਰ ਨੇ ਸਾਰੇ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਹੈਲਪਲਾਈਨ ਨੰਬਰ 'ਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਡਿਊਟੀ ਲਗਾਉਣ, ਜੋ ਲੋਕਾਂ ਨੂੰ ਲਗਾਤਾਰ ਹੜ੍ਹ ਦੀ ਸਥਿਤੀ ਨੂੰ ਲੈ ਕੇ ਜਾਣਕਾਰੀ ਦਿੰਦੇ ਰਹਿਣ।