ਹੁਸ਼ਿਆਰਪੁਰ ਦੀਆਂ ਸੁੱਕੀਆਂ ਨਦੀਆਂ ਨਾਲਿਆਂ ''ਚ ਆਇਆ ਹੜ੍ਹ (ਵੀਡੀਓ)
Friday, Jun 29, 2018 - 09:56 AM (IST)
ਹੁਸ਼ਿਆਰਪੁਰ (ਅਮਰੀਕ) - ਪ੍ਰੀ ਮੌਨਸੂਨ ਆਉਣ ਦੇ ਨਾਲ ਬੇਸ਼ੱਕ ਮੌਸਮ ਖੁਸ਼ਗਵਾਰ ਹੋ ਗਿਆ ਹੈ ਪਰ ਹੁਸ਼ਿਆਰਪੁਰ 'ਚ ਕਈ ਸਾਲਾਂ ਤੋਂ ਸੁੱਕੀਆਂ ਨਦੀਂਆਂ 'ਚ ਆਏ ਪਾਣੀ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਦੀਆਂ 'ਚ ਪਾਣੀ ਦਾ ਹਾੜ ਵੱਗ ਰਿਹਾ ਹੈ, ਜੋ ਪਹਾੜਾਂ 'ਚ ਹੋ ਰਹੀ ਜ਼ਬਰਦਸਤ ਬਾਰਿਸ਼ ਦਾ ਹੀ ਨਤੀਜਾ ਹੈ।
ਪਹਾੜਾਂ 'ਚੋਂ ਆਏ ਪਾਣੀ ਨੇ ਸੁੱਕੀਆਂ ਨਦੀਆਂ ਨਾਲਿਆ ਨੂੰ ਭਰ ਕੇ ਰੱਖ ਦਿੱਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਨਾਂ ਨਾਲਿਆਂ ਨਦੀਆਂ 'ਚ ਅੱਜ ਤੋਂ ਪਹਿਲਾਂ 2013 'ਚ ਇਸੇ ਤਰਾਂ ਪਾਣੀ ਆਇਆ ਸੀ ਅਤੇ ਉਸ ਤੋਂ ਬਾਅਦ ਹੁਣ ਕਈ ਸਾਲਾਂ ਬਾਅਦ ਇਹ ਹੈਰਾਨ ਕਰਨ ਵਾਲੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ।
ਪਾਣੀ ਦੀ ਇਸ ਬਹਾਰ ਨੂੰ ਲੈ ਕੇ ਜਿਥੇ ਇਲਾਕਾ ਵਾਸੀ ਉਤਸ਼ਾਹਿਤ ਦਿਖੇ ਉਥੇ ਹੀ ਕਿਤੇ ਨਾ ਕਿਤੇ ਬਾਰਿਸ਼ ਦਾ ਇਹ ਪਾਣੀ ਪੰਜਾਬ ਲਈ ਖਤਰੇ ਦੀ ਘੰਟੀ ਵੀ ਵਜਾ ਸਕਦਾ ਹੈ, ਜਿਸ ਕਾਰਨ ਸਬੰਧਿਤ ਵਿਭਾਗ ਨੂੰ ਪਹਿਲਾਂ ਹੀ ਧਿਆਨ ਦੇਣ ਦੀ ਲੋੜ ਹੈ।