ਮੂਨਕ ਦੇ ਪਿੰਡਾਂ ’ਚ ਘੱਗਰ ਦਾ ਤਾਂਡਵ, ਹਜ਼ਾਰਾਂ ਏਕੜ ਫਸਲ ਡੁੱਬੀ, ਫੌਜ ਤੇ NDRF ਨੇ ਸਾਂਭਿਆ ਮੋਰਚਾ
Wednesday, Jul 12, 2023 - 06:27 PM (IST)
ਮੂਨਕ/ਖਨੌਰੀ (ਗਰਗ) : ਹਲਕਾ ਲਹਿਰਾ ਦੇ ਖਨੌਰੀ ਅਤੇ ਮੂਨਕ ਇਲਾਕੇ ਵਿਚੋਂ ਗੁਜ਼ਰਦੇ ਘੱਗਰ ਦਰਿਆ ਵਿਚ ਤਿੰਨ ਥਾਵਾਂ ਮੰਡਵੀ, ਫੂਲਦ ਅਤੇ ਮਕੋਰੜ ਸਾਹਿਬ ਵਿਖੇ ਵੱਡੇ ਪਾੜ ਪੈਣ ਨਾਲ ਕਈ ਪਿੰਡਾਂ ਅੰਦਰ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ, ਉੱਥੇ ਹੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ। ਵਿਧਾਇਕ ਗੋਇਲ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐੱਸ. ਐੱਸ. ਪੀ. ਸੰਗਰੂਰ ਨਾਲ ਕਿਸ਼ਤੀ ਵਿਚ ਬੈਠ ਕੇ ਘੱਗਰ ਦੀ ਮਾਰ ਹੇਠ ਆਏ ਇਲਾਕੇ ਅਤੇ ਕਮਜ਼ੋਰ ਪੈ ਚੁੱਕੇ ਕਿਨਾਰਿਆਂ ਦਾ ਜਾਇਜ਼ਾ ਲੈ ਕੇ ਟੀਮਾਂ ਭੇਜ ਕੇ ਕਮਜ਼ੋਰ ਕਿਨਾਰੇ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਬਣੇ ਹਾਲਾਤ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਈ ਰਾਹਤ ਭਰੀ ਖ਼ਬਰ
ਪਾੜ ਪੂਰਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ
ਵਿਧਾਇਕ ਗੋਇਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਘੱਗਰ ਵਿਚ ਪਾਣੀ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਚੱਲਦੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਨਾਲ-ਨਾਲ ਫੌਜ ਨੂੰ ਵੀ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਕੋਰੜ ਸਾਹਿਬ, ਫੂਲਦ ਗਨੋਟਾ, ਰਾਮਪੁਰਾ, ਘਮੂਰਘਾਟ ਅਤੇ ਹੋਰ ਕੁਝ ਪਿੰਡਾਂ ਵਿਚ ਹੜਾਂ ਦਾ ਖਤਰਾ ਪੈਦਾ ਹੋ ਗਿਆ ਹੈ, ਜਿਸਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਖਾਣ-ਪੀਣ, ਰਹਿਣ, ਮਿੱਟੀ ਦੇ ਭਰੇ ਬੋਰੇ, ਜਰਨੇਟਰ, ਜਾਲ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਿਵਲ ਅਤੇ ਪੁਲਸ ਪ੍ਰਸ਼ਾਸਨ 24 ਘੰਟੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਵਿਧਾਇਕ ਗੋਇਲ ਨੇ ਪ੍ਰਭਾਵਿਤ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ। ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪ੍ਰਨੀਤ ਕੌਰ ਨੇ ਵੱਡੀ ਨਦੀ ’ਚ ਚੜ੍ਹਾਈ ਸੋਨੇ ਦੀ ਨੱਥ ਤੇ ਚੂੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8