ਸੁਪਨਿਆਂ ਦੀ ਉਡਾਣ ਨੂੰ ਕਿਵੇਂ ਭਰੀਏ

Friday, Apr 24, 2020 - 02:42 PM (IST)

ਸੁਪਨਿਆਂ ਦੀ ਉਡਾਣ ਨੂੰ ਕਿਵੇਂ ਭਰੀਏ

ਕਮਲਜੀਤ ਸਿੰਘ ਸਿੱਧੂ

ਕਿਹਾ ਜਾਂਦਾ ਹੈ ਕਿ ਸੁਪਨੇ ਉਹ ਹੀ ਸਾਕਾਰ ਹੁੰਦੇ ਹਨ, ਜੋ ਖੁੱਲੀਆਂ ਅੱਖਾਂ ਨਾਲ ਦੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਸੁੱਤਾ ਰਹਿਣ ਵਾਲਾ ਵਿਅਕਤੀ ਜ਼ਿੰਦਗੀ ਵਿਚ ਉਨ੍ਹਾਂ ਸੁਪਨਿਆਂ ਨੂੰ ਸਿਰਫ ਨੀਂਦ ਦੀ ਆਗੋਸ਼ ਵਿਚ ਹੀ ਮਹਿਸੂਸ ਕਰਦਾ ਹੈ। ਜਦਕਿ ਜਾਗਣ ਵਾਲਾ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਨਿਸ਼ਚਾ ਸਦਕਾ ਉਨ੍ਹਾਂ ਸੁਪਨਿਆਂ ਨੂੰ ਮੂਰਤ ਰੂਪ ਪ੍ਰਦਾਨ ਕਰਦਾ ਹੈ। ਸੁਪਨਿਆਂ ਦੀ ਉਡਾਣ ਮਨੁੱਖ ਨੂੰ ਦਿਨ-ਰਾਤ ਪ੍ਰੇਰਿਤ ਕਰਦੀ ਹੈ, ਉਸ ਉਚਾਈ ’ਤੇ ਪਹੁੰਚਣ ਦੀ, ਜੋ ਉਹ ਚਾਹੁੰਦਾ ਹੈ। ਆਤਮ-ਵਿਸ਼ਵਾਸ ਅਤੇ ਲਗਨ ਨਾਲ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਬਾਰ-ਬਾਰ ਕਰਨਾ ਪੈਂਦਾ ਹੈ ਪਰ ਅਸਲ ਵਿਚ ਜਿੱਤ ਦਾ ਤਾਜ ਵੀ ਉਸਦੇ ਸਿਰ ਹੀ ਸੱਜਦਾ ਹੈ, ਜੋ ਮੁਸ਼ਕਲਾਂ ਤੋਂ ਘਬਰਾਉਂਦਾ ਨਹੀਂ। ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇਕ ਹੋਰ ਮੌਕੇ ਦੀ ਭਾਲ ਦੇ ਰੂਪ ਵਿਚ ਹੀ ਦੇਖਦਾ ਹੈ। ਕਹਿੰਦੇ ਹਨ ਇਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸਨੂੰ ਨਿਰਾਸ਼ਾ ਨਹੀਂ ਹੋਈ, ਕਿਉਂਕਿ ਉਹ 10000 ਵਾਰ ਅਸਫਲ ਰਹਿਣ ਤੋਂ ਬਾਅਦ ਬਲੱਬ ਬਣਾ ਸਕਿਆ। ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਸਗੋਂ ਮੈਨੂੰ ਇਹ ਪਤਾ ਲੱਗਿਆ ਕਿ 10000 ਤਰੀਕੇ ਅਜਿਹੇ ਹਨ, ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਨ੍ਹਾਂ ਨੂੰ ਸਫਲ ਬਣਾ ਸਕੀ। ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਲੈ ਸਕੇਗਾ।

ਇਸ ਲਈ ਸਫਲ ਹੋਣ ਲਈ ਭਾਵ ਸੁਪਨਿਆਂ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਹੁਨਰ ਅਤੇ ਦਿਲਚਸਪੀ ਦੇ ਅਨੁਸਾਰ ਇਕ ਉਦੇਸ਼ ਸਾਹਮਣੇ ਰੱਖੋ। ਤੁਹਾਡਾ ਹਰ ਪਲ ਉਸ ਉਦੇਸ਼ ਦੀ ਪੂਰਤੀ ਹਿਤ ਸਮਰਪਿਤ ਹੋਣਾ ਚਾਹੀਦਾ ਹੈ। ਆਪਣੀ ਯੋਗਤਾ ’ਤੇ ਭਰੋਸਾ ਕਰਨਾ ਸਿੱਖੋ। ਤੁਹਾਡਾ ਸੁਪਨਾ ਤੁਹਾਡੇ ਵਿਅਕਤੀਤਵ ਨੂੰ ਦਰਸਾਉਂਦਾ ਹੈ। ਇਸ ਲਈ ਆਪਣੇ ਸੁਪਨੇ ਨੂੰ ਆਪਣੀ ਤਰਜੀਹ ਬਣਾਓ। ਕੋਈ ਵੀ ਸੁਪਨਾ ਕੁਝ ਘੰਟਿਆਂ ਜਾਂ ਦਿਨਾਂ ਵਿਚ ਪੂਰਾ ਨਹੀਂ ਹੁੰਦਾ। ਬਲਕਿ ਸਾਲਾਂ ਦੀ ਮਿਹਨਤ ਸਦਕਾ ਹੀ ਤੁਸੀਂ ਉਸਨੂੰ ਸਾਕਾਰ ਕਰ ਸਕਦੇ ਹੋ। ਵਿਸਕੋਨਸਿਨ ਯੂਨੀਵਰਸਿਟੀ ਦੇ ਨਿਊਰੋ ਵਿਗਿਆਨਕ ਰਿਚਰਡ ਡੇਵਿਡਸਨ ਦੇ ਅਨੁਸਾਰ ਆਪਣੇ ਉਦੇਸ਼ ਦੀ ਪੂਰਤੀ ਦੀ ਉਮੀਦ ਤੁਹਾਨੂੰ ਉਸ ਨੂੰ ਹਾਸਿਲ ਕਰਨ ਲਈ ਜ਼ਿਆਦਾ ਮਿਹਨਤ ਕਰਨਾ ਸਿਖਾਉਂਦੀ ਹੈ। ਇਸ ਲਈ ਖੁਦ ’ਤੇ ਭਰੋਸਾ ਕਰੋ। ਤੁਸੀਂ ਜ਼ਰੂਰ ਸਫਲ ਹੋਵੋਗੇ।

ਪੜ੍ਹੋ ਇਹ ਵੀ ਖਬਰ - ਭਾਰਤ 'ਚ 10 ਹਫ਼ਤਿਆਂ ਦਾ ਲਾਕਡਾਊਨ ਟਾਲ ਸਕਦਾ ਹੈ ‘ਕੋਰੋਨਾ ਦਾ ਖਤਰਾ’ : ਰਿਚਰਡ ਹਾਰਟਨ (ਵੀਡੀਓ)

ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ ! 

PunjabKesari

ਅਨੁਸ਼ਾਸਨ ਸਫਲਤਾ ਦੀ ਨੀਂਹ ਹੈ। ਇਸ ਲਈ ਸਵੈ-ਅਨੁਸ਼ਾਸਨ ਦਾ ਪਾਲਨ ਸਭ ਤੋਂ ਮਹਤੱਵਪੂਰਨ ਕੜੀ ਹੈ। ਜਦੋਂ ਤੁਸੀਂ ਰੋਜ਼ ਉਸ ਇਕ ਸੁਪਨੇ ਲਈ ਸਖਤ ਮਿਹਨਤ ਕਰਦੇ ਹੋ। ਅਨੁਸ਼ਾਸਨ ਵਿਚ ਰਹਿ ਕੇ ਹਰ ਰੋਜ਼ ਉਸ ਵੱਲ ਇਕ ਕਦਮ ਵਧਾਉਂਦੇ ਹੋ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਤੁਸੀਂ ਉਸ ਤੱਕ ਪਹੁੰਚ ਜਾਵੋਗੇ। ਇਸ ਲਈ ਕਿਹਾ ਜਾਂਦਾ ਹੈ, ਬੂੰਦ-ਬੂੰਦ ਪਾਣੀ ਨਾਲ ਤਲਾਬ ਭਰ ਜਾਂਦਾ ਹੈ।

ਇਕਾਗਰਤਾ ਸੁਪਨਿਆਂ ਦੀ ਉਡਾਣ ਨੂੰ ਹੋਰ ਉੱਚਾ ਲੈ ਕੇ ਜਾਂਦੀ ਹੈ। ਜਦੋਂ ਤੁਹਾਡਾ ਮਨ ਆਪਣੇ ਉਦੇਸ਼ ਦੀ ਪੂਰਤੀ ਹਿੱਤ ਇਕਾਗਰ ਹੋ ਜਾਂਦਾ ਹੈ ਤਾਂ ਸਫਲ ਹੋਣ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਂਦੀਆਂ ਹਨ। ਇਸ ਲਈ ਪਹਿਲਾਂ ਛੋਟੇ-ਛੋਟੇ ਟੀਚੇ ਨਿਸ਼ਚਿਤ ਕਰਦੇ ਹੋਏ ਇਨ੍ਹਾਂ ਪੜਾਵਾਂ ਨੂੰ ਪਾਰ ਕਰਦੇ ਜਾਓ। ਇਕ ਦਿਨ ਆਪਣੀ ਮੰਜ਼ਿਲ ’ਤੇ ਪਹੁੰਚ ਜਾਓਗੇ।

ਪੜ੍ਹੋ ਇਹ ਵੀ ਖਬਰ - ਕੋਰੋਨਾ ਕਹਿਰ ਦੌਰਾਨ ਔਰਤ ਆਗੂਆਂ ਦੀ ਭੂਮਿਕਾ ਰਹੀ ਸ਼ਾਨਦਾਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਅਸਗ਼ਰ ਵਜਾਹਤ ਦੀ ਤਨਜ਼ ਸੁਣੋ, ਜ਼ਿੰਦਗੀ ਵਿਚ ਕੰਮ ਆਵੇਗੀ

ਸਫਲ ਅਤੇ ਮਹਾਨ ਵਿਅਕਤੀਆਂ ਦੀ ਜੀਵਨੀ ਤੋਂ ਪ੍ਰੇਰਣਾ ਲੈਂਦੇ ਰਹੋ। ਹਰ ਸਫਲ ਵਿਅਕਤੀ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਿੰਮਤ ਨਹੀਂ ਹਾਰੀ। ਇਸ ਲਈ ਜਦ ਵੀ ਮਨ ਦਾ ਸ਼ਿਵਾਸ ਡਗਮਗਾਏ ਉਸ ਵੇਲੇ ਆਪਣੇ ਪ੍ਰੇਰਣਾਸਰੋਤ ਵਿਅਕਤੀਆਂ ਦੀ ਜ਼ਿੰਦਗੀ ਵਿਚ ਝਾਤ ਮਾਰੋ, ਜੋ ਹਰ ਮੁਸ਼ਕਲ ਨੂੰ ਹਰਾਉਂਦੇ ਹੋਏ ਆਪਣੇ ਸੁਪਨੇ ਪੂਰੇ ਕਰ ਪਾਏ।

ਆਪਣੇ ਆਲੇ-ਦੁਆਲੇ ਉਨ੍ਹਾਂ ਲੋਕਾਂ ਨੂੰ ਰੱਖੋ, ਜੋ ਤੁਹਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣ ਅਤੇ ਤੁਹਾਨੂੰ ਪ੍ਰੇਰਿਤ ਕਰਦੇ ਰਹਿਣ। ਸਕਾਰਾਤਮਕ ਸੋਚ ਵਾਲੇ ਦੋਸਤ, ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਿਚ ਅਪ੍ਰਤੱਖ ਜਾਂ ਪ੍ਰਤੱਖ ਰੂਪ ਵਿਚ ਸਹਾਈ ਹੁੰਦੇ ਹਨ। ਉਹ ਤੁਹਾਡੀ ਹਰ ਛੋਟੀ ਸਫਲਤਾ ’ਤੇ ਤੁਹਾਡਾ ਉਤਸ਼ਾਹ ਵਧਾਉਂਦੇ ਹਨ ਅਤੇ ਹਰ ਅਸਫਲਤਾ ’ਤੇ ਤੁਹਾਡੀ ਸਹਾਇਤਾ ਕਰਦੇ ਹਨ ਤਾਂ ਜੋ ਤੁਸੀਂ ਨਿਰਾਸ਼ ਨਾ ਹੋ ਜਾਵੋ।

ਜਦੋਂ ਤੁਸੀਂ ਤਨਦੇਹੀ ਅਤੇ ਸ਼ਿੱਦਤ ਨਾਲ ਮਿਹਨਤ ਕਰਦੇ ਹੋ ਤਾਂ ਸਾਰੀਆਂ ਪਰਿਸਥਿਤੀਆਂ ਤੁਹਾਡੇ ਅਨੁਕੂਲ ਹੋ ਜਾਂਦੀਆਂ ਹਨ। ਇਸ ਲਈ ਆਪਣੀ ਕਾਬਲੀਅਤ ’ਤੇ ਭਰੋਸਾ ਰੱਖੋ, ਸਖਤ ਮਿਹਨਤ ਕਰੋ, ਨਿਰੰਤਰ ਅਭਿਆਸ ਕਰੋ, ਸਕਾਰਾਤਮਕ ਸੋਚ ਅਤੇ ਇਕਾਗਰਤਾ ਨਾਲ ਸੁਪਨਿਆਂ ਨੂੰ ਸਾਕਾਰ ਰੂਪ ਪ੍ਰਦਾਨ ਕਰੋ। ਅੰਤ ਜਿੱਤ ਤੁਹਾਡੀ ਹੀ ਹੋਵੇਗੀ।
                                                                         
 


author

rajwinder kaur

Content Editor

Related News