ਏਅਰਪੋਰਟ ਤੋਂ ਹੁਣ ਐਤਵਾਰ ਨੂੰ ਵੀ ਉਡਣਗੀਆਂ ਫਲਾਈਟਾਂ

06/30/2018 5:36:27 AM

ਚੰਡੀਗੜ੍ਹ, (ਲਲਨ)- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਹੁਣ ਐਤਵਾਰ ਨੂੰ ਵੀ ਫਲਾਈਟਾਂ ਉਡਣਗੀਆਂ । 6 ਮਹੀਨਿਆਂ ਤੋਂ ਹਰ ਐਤਵਾਰ ਬੰਦ ਰਹੇ ਇੰਟਰਨੈਸ਼ਨਲ ਏਅਰਪੋਰਟ ਤੋਂ 1 ਜੁਲਾਈ ਤੋਂ 6 ਫਲਾਈਟਾਂ ਆਪ੍ਰੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਏਅਰਲਾਈਨਜ਼ ਕੰਪਨੀਆਂ ਨੇ 6 ਫਲਾਈਟਾਂ ਐਤਵਾਰ ਨੂੰ ਚਲਾਉਣ ਦਾ ਫੈਸਲਾ ਕੀਤਾ ਹੈ । ਇਸ ਵਿਚ 3 ਦਿੱਲੀ, 1 ਮੁੰਬਈ, 1 ਹੈਦਰਾਬਾਦ ਤੇ 1 ਬੈਂਗਲੁਰੂ ਦੀ ਫਲਾਈਟ ਸ਼ਾਮਲ ਹੈ । 
ਚੰਡੀਗੜ੍ਹ ਤੋਂ ਹੈਦਰਾਬਾਦ ਇੰਡੀਗੋ ਦੀ ਫਲਾਈਟ ਦੁਪਹਿਰ 1.40 ਵਜੇ ਉਡੇਗੀ ਤੇ ਦੁਪਹਿਰ 2.15 ਵਜੇ ਹੈਦਰਾਬਾਦ ਪੁੱਜੇਗੀ । ਇੰਡੀਗੋ ਦੀ ਹੀ ਬੈਂਗਲੁਰੂ ਜਾਣ ਵਾਲੀ ਫਲਾਈਟ ਚੰਡੀਗੜ੍ਹ ਤੋਂ ਦੁਪਹਿਰ 2.50 ਵਜੇ ਉਡੇਗੀ ਤੇ 3. 20 ਵਜੇ ਬੈਂਗਲੁਰੂ ਪੁੱਜੇਗੀ । ਫਲਾਈਟ ਨੰਬਰ ਯੂ. ਕੇ. 830/879 ਚੰਡੀਗੜ੍ਹ ਤੋਂ ਦੁਪਹਿਰ 2.50 ਵਜੇ ਚੱਲ ਕੇ 3. 25 ਵਜੇ ਦਿੱਲੀ ਪੁੱਜੇਗੀ । ਜੈੱਟ ਏਅਰਵੇਜ਼ ਦੀ ਫਲਾਈਟ ਚੰਡੀਗੜ੍ਹ ਤੋਂ ਦੁਪਹਿਰ 2 ਵਜੇ ਉੱਡੇਗੀ, ਜੋ ਦਿੱਲੀ ਦੁਪਹਿਰ 2. 25 ਵਜੇ ਲੈਂਡ ਕਰੇਗੀ । ਨਾਲ ਹੀ ਮੁੰਬਈ ਲਈ ਜੈੱਟ ਏਅਰਵੇਜ਼ ਦੀ ਫਲਾਈਟ ਦੁਪਹਿਰ 2.40 ਵਜੇ ਉਡੇਗੀ, ਜੋ 3.10 ਵਜੇ ਮੁੰਬਈ ਪੁੱਜੇਗੀ । ਐਤਵਾਰ ਨੂੰ ਇੰਟਰਨੈਸ਼ਨਲ ਏਅਰਪੋਰਟ ਤੋਂ ਜੈੱਟ ਏਅਰਵੇਜ਼ ਦੀ ਫਲਾਈਟ 639/646 ਸ਼ਾਮ 4. 20 ਵਜੇ ਰਵਾਨਾ ਹੋਵੇਗੀ ਤੇ 4. 45 ਵਜੇ ਦਿੱਲੀ ਪੁੱਜੇਗੀ ।


Related News