ਸਾਹਨੇਵਾਲ ਏਅਰਪੋਰਟ ''ਤੇ 2 ਘੰਟੇ ਦੇਰੀ ਨਾਲ ਪਹੁੰਚਿਆ ਏਅਰਕ੍ਰਾਫਟ
Sunday, Jul 01, 2018 - 11:59 AM (IST)
ਲੁਧਿਆਣਾ (ਬਹਿਲ) : ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ-ਦਿੱਲੀ ਦੀ ਫਲਾਈਟ ਲੇਟ ਹੋਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਸ਼ਨੀਵਾਰ ਸ਼ਾਮ ਵੀ ਅਲਾਇੰਸ ਏਅਰ ਦਾ 72 ਸੀਟਰ ਏਅਰਕ੍ਰਾਫਟ ਦਿੱਲੀ ਤੋਂ 47 ਯਾਤਰੀਆਂ ਨਾਲÎ ਨਿਰਧਾਰਤ ਸਮੇਂ ਤੋਂ ਕਰੀਬ 2 ਘੰਟੇ ਦੇਰ ਨਾਲ ਲੁਧਿਆਣਾ ਲੈਂਡ ਹੋਇਆ। ਇਸ ਨਾਲ ਲੁਧਿਆਣਾ ਦੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅਲਾਇੰਸ ਏਅਰ ਦੇ ਮੈਨੇਜਰ ਸੁਖਦੇਵ ਸਿੰਘ ਨੇ ਕਿਹਾ ਕਿ ਪ੍ਰੀਵੀਅਸ ਸੈਕਟਰ ਤੋਂ ਲੇਟ ਹੋਣ ਕਾਰਨ ਏਅਰਕ੍ਰਾਫਟ 2 ਘੰਟੇ ਦੇਰੀ ਨਾਲ ਸਾਹਨੇਵਾਲ ਏਅਰਪੋਰਟ ਪੁੱਜਾ ਹੈ। ਮੈਟ ਰਿਪੋਰਟ ਦੇ ਮੁਤਾਬਕ ਵਿਜ਼ੀਬਿਲਟੀ ਪੱਧਰ ਆਮ ਸੀ। ਇਸ ਦੇਰੀ ਕਾਰਨ ਸਾਹਨੇਵਾਲ ਏਅਰਪੋਰਟ ਤੋਂ ਵੀ ਏਅਰਕ੍ਰਾਫਟ 32 ਯਾਤਰੀ ਲੈ ਕੇ ਦਿੱਲੀ ਲਈ ਲੇਟ ਰਵਾਨਾ ਹੋਇਆ।
