ਡੀ. ਸੀ., ਐੱਸ. ਐੱਸ. ਪੀ. ਅਤੇ ਪੈਰਾਮਿਲਟਰੀ ਫੋਰਸ ਦੀ ਅਗਵਾਈ ''ਚ ਕੱਢਿਆ ਫਲੈਗ ਮਾਰਚ

Thursday, Aug 24, 2017 - 04:30 PM (IST)

ਡੀ. ਸੀ., ਐੱਸ. ਐੱਸ. ਪੀ. ਅਤੇ ਪੈਰਾਮਿਲਟਰੀ ਫੋਰਸ ਦੀ ਅਗਵਾਈ ''ਚ ਕੱਢਿਆ ਫਲੈਗ ਮਾਰਚ


ਬੁਢਲਾਡਾ(ਮਨਜੀਤ) - ਡੇਰਾ ਸਿਰਸਾ ਦੇ ਮੁੱਖੀ ਦੀ 25 ਅਗਸਤ ਨੂੰ ਸੀ. ਬੀ. ਆਈ. ਦੀ ਅਦਾਲਤ ਪੰਚਕੂਲਾ ਹਰਿਆਣਾ ਰਾਜ ਵਿਖੇ ਫੈਸਲੇ ਦੇ ਮੱਦੇਨਜਰ ਨੂੰ ਲੈ ਕੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮਪਾਲ ਗੁਪਤਾ ਤੇ ਐੱਸ. ਐੱਸ. ਪੀ. ਸ਼੍ਰੀ ਪਰਮਬੀਰ ਸਿੰਘ ਪਰਮਾਰ ਦੀ ਅਗਵਾਈ ਵਿੱਚ ਪੈਰਾ ਮਿਲਟਰੀ ਫੌਰਸਜ, ਪੰਜਾਬ ਪੁਲਸ ਵੱਲੋਂ ਸਥਾਨਕ ਸ਼ਹਿਰ, ਬੋਹਾ, ਬਰੇਟਾ ਅਤੇ ਪੇਂਡੂਂ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਸ਼ਹਿਰਾਂ 'ਚ ਆਉਣ-ਜਾਣ ਵਾਲੇ ਰਾਸਤਿਆ 'ਤੇ ਨਾਕੇ ਲੱਗਾ ਕੇ ਚੈਕਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਮਾਨਸਾ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਮਨ ਸ਼ਾਂਤੀ ਬਣਾ ਕੇ ਭਾਈਚਾਰਕ ਸਾਂਝ ਨੂੰ ਮਜਬੂਤ ਬਣਾ ਕੇ ਰੱਖਣ ।  
ਐੱਸ. ਐੱਸ. ਪੀ. ਮਾਨਸਾ ਸ਼੍ਰੀ ਪਰਮਬੀਰ ਸਿੰਘ ਪਰਮਾਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਹੀ ਲੈਣ ਦਿੱਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਿੱਚ ਨਾ ਆਉਣ ਤੇ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣ। ਇਸ ਮੌਕੇ ਡੀ. ਐੱਸ. ਪੀ. ਮਨਵਿੰਦਰਵੀਰ ਸਿੰਘ ਬੁਢਲਾਡਾ, ਐੱਸ. ਡੀ. ਐੱਮ. ਸ਼੍ਰੀ ਓਮ ਪ੍ਰਕਾਸ਼, ਐੱਸ. ਐੱਚ. ਓ ਸਿਟੀ ਬਲਵਿੰਦਰ ਸਿੰਘ ਰੋਮਾਨਾ, ਐੱਸ. ਐੱਚ. ਓ. ਬੋਹਾ ਗੁਰਵੀਰ ਸਿੰਘ, ਐੱਸ. ਐੱਚ. ਓ ਸਦਰ ਬੁਢਲਾਡਾ ਜਗਤਾਰ ਸਿੰਘ,ਐੱਸ. ਐੱਚ. ਓ. ਬਰੇਟਾ ਜਸਵੀਰ ਸਿੰਘ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।


Related News