ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
Thursday, Aug 19, 2021 - 06:53 PM (IST)

ਗੁਰਦਾਸਪੁਰ (ਜ.ਬ) - ਸਰਹੱਦ ਪਾਰ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਪ੍ਰੇਮਿਕਾ ਦੇ ਕਤਲ ਮਗਰੋਂ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰੇਮਿਕਾ ਪੰਜ ਬੱਚਿਆਂ ਦੀ ਮਾਂ ਸੀ, ਜਿਸ ਨੇ ਆਪਣੇ ਪਹਿਲੇ ਪਤੀ ਤੋਂ ਤਾਲਾਕ ਲੈ ਰੱਖਿਆ ਸੀ। ਪ੍ਰੇਮ ਸਬੰਧ ਕਾਰਨ ਉਹ ਦੂਜੇ ਵਿਅਕਤੀ ਨਾਲ ਰਹਿ ਰਹੀ ਸੀ ਅਤੇ ਹੁਣ ਉਹ ਕਿਸੇ ਹੋਰ ਵਿਅਕਤੀ ਦੇ ਸੰਪਰਕ ’ਚ ਸੀ।
ਪੜ੍ਹੋ ਇਹ ਵੀ ਖ਼ਬਰ - 20 ਸਾਲਾ ਜਵਾਨ ਫੌਜੀ ਦੀ ਡਿਊਟੀ ਦੌਰਾਨ ਸ਼ੱਕੀ ਹਾਲਾਤ ’ਚ ਮੌਤ, ਇਕ ਸਾਲ ਪਹਿਲਾਂ ਹੋਇਆ ਸੀ ਫੌਜ ’ਚ ਭਰਤੀ
ਸਰਹੱਦ ਪਾਰ ਸੂਤਰਾਂ ਅਨੁਸਾਰ 45 ਸਾਲਾ ਮੁਸ਼ਰਤ ਬੀਬੀ ਨਿਵਾਸੀ ਸਾਲੀਮਾਰ ਲਾਹੌਰ ਆਪਣੇ ਪਤੀ ਤੋਂ ਤਾਲਾਕ ਲੈਣ ਦੇ ਬਾਅਦ ਆਪਣੇ ਪੰਜ ਬੱਚਿਆਂ ਸਮੇਤ ਲਾਹੌਰ ਦੇ ਸਾਲੀਮਾਰ ਇਲਾਕੇ ’ਚ ਰਹਿੰਦੀ ਸੀ। ਉਸ ਨੂੰ ਮੁਹੰਮਦ ਅਸਗਰ ਨਾਮ ਦੇ ਇਕ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਉਹ ਉਸ ਕੋਲ ਆ ਗਈ। ਫਿਰ ਮੁਸ਼ਰਤ ਬੀਬੀ ਕਿਸੇ ਹੋਰ ਵਿਅਕਤੀ ਦੇ ਸੰਪਰਕ ’ਚ ਆ ਗਈ, ਜਿਸ ਕਾਰਨ ਮੁਹੰਮਦ ਅਸਗਰ ਨੂੰ ਉਹ ਖਟਕਣ ਲੱਗੀ। ਮੁਹੰਮਦ ਅਸਗਰ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਤੋਂ ਦੂਰ ਨਹੀਂ ਸੀ ਹੋ ਰਹੀ। ਇਸੇ ਕਾਰਨ ਮੁਹੰਮਦ ਅਸਗਰ ਨੇ ਬੀਤੇ ਦਿਨ ਦੁਪਹਿਰ ਦੇ ਸਮੇਂ ਮੁਸ਼ਰਤ ਬੀਬੀ ਦੇ ਨਿਵਾਸ ’ਤੇ ਜਾ ਕੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - 7 ਦਿਨ ਤੋਂ ਲਾਪਤਾ ਨੌਜਵਾਨ ਦੀ ਨਹਿਰ ’ਚੋਂ ਮਿਲੀ ਲਾਸ਼, ਪਤਾ ਲੱਗਣ ’ਤੇ ਪਰਿਵਾਰ ਦੇ ਉੱਡੇ ਹੋਸ਼ (ਤਸਵੀਰਾਂ)