ਚੰਗੀ ਖ਼ਬਰ : ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ ਅਨੋਖਾ ਬੈਂਕ, ਇੱਥੇ ਪੈਸਾ ਨਹੀਂ, ਸਗੋਂ ਜਮ੍ਹਾਂ ਹੋਵੇਗਾ 'Time'

06/08/2023 5:07:23 PM

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਦੇ ਸੈਕਟਰ-11 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ 'ਚ ਇਕ ਅਨੋਖਾ ਬੈਂਕ ਖੁੱਲ੍ਹਿਆ ਹੈ। ਇਸ ਬੈਂਕ 'ਚ ਪੈਸਾ ਨਹੀਂ, ਸਗੋਂ ਸਮਾਂ ਜਮ੍ਹਾਂ ਹੁੰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਪਹਿਲੇ ਬੈਂਕ ਦੇ ਰੂਪ 'ਚ ਦਰਜ ਕੀਤਾ ਗਿਆ ਹੈ। ਸੈਕਟਰ-11 ਸਥਿਤ ਸ਼੍ਰੀ ਸਨਾਤਨ ਧਰਮ ਮੰਦਰ 'ਚ 'ਟਾਈਮ ਬੈਂਕ ਆਫ ਇੰਡੀਆ' ਟਰੱਸਟ ਦੇ ਦਫ਼ਤਰ ਦਾ ਰਸਮੀਂ ਸ਼ੁੱਭ ਆਰੰਭ ਹੋਇਆ। ਟਰੱਸਟ ਦੇ ਸੰਸਥਾਪਕ ਪੀ. ਸੀ. ਜੈਨ ਅਤੇ ਚੰਡੀਗੜ੍ਹ ਚੈਪਟਰ ਦੇ ਐਡਮਿਨ ਇੰਦਰ ਦੇਵ ਸਿੰਘ ਨੇ ਗੱਲਬਾਤ 'ਚ ਦੱਸਿਆ ਕਿ ਬੈਂਕ ਦੀ ਸਥਾਪਨਾ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਦੇਖ-ਭਾਲ ਦੇ ਮਕਸਦ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 2 IAS ਤੇ 5 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਟਾਈਮ ਬੈਂਕ ਦੀ ਧਾਰਨਾ ਉਂਝ ਤਾਂ ਯੂਰਪੀ ਦੇਸ਼ਾਂ 'ਚ ਕਾਫ਼ੀ ਪ੍ਰਚੱਲਿਤ ਹੈ ਪਰ ਸਾਡੇ ਦੇਸ਼ ਲਈ ਨਵੀਂ ਹੈ। ਮੰਦਰ ਕਮੇਟੀ ਦੇ ਪ੍ਰਧਾਨ ਅਰੁਣੇਸ਼ ਅਗਰਵਾਲ ਨੇ ਦੱਸਿਆ ਕਿ ਯੋਜਨਾ ਅਨੁਸਾਰ ਕੋਈ ਵੀ ਰਿਟਾਇਰਡ ਜਾਂ ਸੇਵਾਮੁਕਤ ਤੰਦਰੁਸਤ ਵਿਅਕਤੀ ਜਿਸ ਕੋਲ ਲੋੜ ਪੈਣ 'ਤੇ ਬਜ਼ੁਰਗਾਂ ਦੀ ਦੇਖ-ਭਾਲ ਦਾ ਸਮਾਂ ਹੋਵੇ, ਉਹ ਆਪਣਾ ਸਮਾਂ ਦੇ ਸਕਦਾ ਹੈ। ਦਿੱਤੇ ਗਏ ਸਮੇਂ ਨੂੰ ਉਸ ਦੇ ਨਿੱਜੀ ਵਿਸ਼ੇਸ਼ ਖ਼ਾਤੇ 'ਚ ਜਮ੍ਹਾਂ ਕੀਤਾ ਜਾਵੇਗਾ, ਜਿਸ ਨੂੰ ਉਹ ਖ਼ੁਦ ਲਈ ਭਵਿੱਖ 'ਚ ਇਸਤੇਮਾਲ ਕਰ ਸਕੇਗਾ। ਇਸ ਨੂੰ ਉਂਝ ਹੀ ਸਮਾਜ ਸੇਵਕਾਂ ਵਲੋਂ ਮੁਹੱਈਆ ਕੀਤਾ ਜਾਵੇਗਾ। ਇਹ ਕਿਸੇ ਵੀ ਤਰ੍ਹਾਂ ਦੇ ਆਰਥਿਕ ਲੈਣ-ਦੇਣ ਤੋਂ ਮੁਕਤ ਹੋਵੇਗਾ। ਆਪਣੀ ਵਿਜ਼ਿਟ ਦੌਰਾਨ ਸੇਵਾਦਾਤਾ ਅਜਿਹੇ ਇਕੱਲੇ ਬਜ਼ੁਰਗਾਂ ਨੂੰ ਕਿਸੇ ਨਾ ਕਿਸੇ ਗਤੀਵਿਧੀ ਰਾਹੀਂ ਵਿਅਸਤ ਰੱਖਣਗੇ, ਤਾਂ ਕਿ ਉਨ੍ਹਾਂ ਦਾ ਮਨ ਲੱਗਿਆ ਰਹੇ।

ਇਹ ਵੀ ਪੜ੍ਹੋ : CM ਮਾਨ ਦੇ ਜਵਾਬ 'ਤੇ ਨਵਜੋਤ ਸਿੱਧੂ ਦੀ ਐਂਟਰੀ, ਬੀਬੀ ਸਿੱਧੂ ਨੇ ਵੀ ਕੀਤਾ ਟਵੀਟ

ਟਾਈਮ ਬੈਂਕ ਆਫ਼ ਇੰਡੀਆ ਦੇ ਸੰਸਥਾਪਕ ਪੀ. ਸੀ. ਜੈਨ ਨੇ ਦੱਸਿਆ ਕਿ ਸੰਸਥਾ ਆਪਣੀਆਂ ਸੇਵਾਵਾਂ ਬਿਲਕੁਲ ਮੁਫ਼ਤ ਦੇ ਰਹੀ ਹੈ। ਇਸ ਮੌਕੇ ਮੁੱਖ ਮਹਿਮਾਨ ਭਾਰਤ ਵਿਕਾਸ ਪਰਿਸ਼ਦ ਦੇ ਚੇਅਰਮੈਨ ਅਜੇ ਦੱਤਾ ਅਤੇ ਐੱਸ. ਐੱਸ. ਗਰਗ ਜੱਜ ਦੇ ਨਾਲ ਸ਼੍ਰੀ ਸਨਾਤਨ ਧਰਮ ਮੰਦਰ ਦੇ ਪ੍ਰਧਾਨ ਅਰੁਣੇਸ਼ ਅਗਰਵਾਲ, ਬੀ. ਕੇ. ਮਲਹੋਤਰਾ ਵਿਸ਼ੇਸ਼ ਮਹਿਮਾਨ ਬ੍ਰਿਗੇਡੀਅਰ ਕੇਸ਼ਵ ਚੰਦਰਾ, ਭੁਪਿੰਦਰ ਕੁਮਾਰ ਪ੍ਰਧਾਨ ਮੰਤਰੀ, ਬਾਲ ਕ੍ਰਿਸ਼ਣ ਕਾਂਸਲ, ਰਮੇਸ਼ ਅਗਰਵਾਲ, ਰਮਨ ਸ਼ਰਮਾ, ਰਜਨੀਸ਼ ਸਿੰਗਲਾ, ਗੁਰਿੰਦਰ ਸਿੰਘ, ਐਡਮਿਨ ਮੋਹਾਲੀ, ਸੁਸ਼ੀਲ ਸਿੰਗਲਾ, ਹਰਿੰਦਰ ਜਸਵਾਲ ਤੇ ਅਸ਼ਵਨੀ ਦੇ ਨਾਲ ਮੰਦਰ ਕਮੇਟੀ ਦੇ ਸਾਰੇ ਕਾਰਜਕਾਰਨੀ ਮੈਂਬਰ ਮੌਜੂਦ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News