ਬਗੈਰ ਟੀਕੇ ਦੇ ਕਾਲਾ ਪੀਲੀਆ ਦਾ ਇਲਾਜ ਕਰਨ ਵਾਲਾ ਇਹ ਬਣਿਆ ਪਹਿਲਾ ਸੂਬਾ

Friday, Nov 10, 2017 - 03:35 AM (IST)

ਬਗੈਰ ਟੀਕੇ ਦੇ ਕਾਲਾ ਪੀਲੀਆ ਦਾ ਇਲਾਜ ਕਰਨ ਵਾਲਾ ਇਹ ਬਣਿਆ ਪਹਿਲਾ ਸੂਬਾ

ਚੰਡੀਗੜ੍ਹ— ਹੈਪੇਟਾਈਟਸ ਬਿਮਾਰੀ ਦਾ ਨਾਂ ਸੁਣਦੇ ਹੀ ਕੋਈ ਵੀ ਇੰਸਾਨ ਡਰ ਜਾਂਦਾ ਹੈ ਪਰ ਹੁਣ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜਿਥੇ ਹੈਪੇਟਾਈਟਸ-ਸੀ (ਕਾਲਾ ਪੀਲੀਆ) ਦੇ ਮਰੀਜਾਂ ਦਾ ਓਰਲ ਮੈਡਿਸਨ ਦੇ ਜ਼ਰੀਏ ਮੁਫਤ ਇਲਾਜ ਹੋਵੇਗਾ।
ਪ੍ਰਦੇਸ਼ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਕਾਕਰਨ ਨਾਲ ਮਰੀਜਾਂ ਨੂੰ 65 ਫੀਸਦੀ ਤਕ ਠੀਕ ਹੋਣ ਦੀ ਉਮੀਦ ਹੁੰਦੀ ਹੈ, ਜਦਕਿ ਓਰਲ ਦਵਾਈ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਸੰਭਾਵਨਾ ਵਧ ਕੇ 98 ਫੀਸਦੀ ਤਕ ਪਹੁੰਚ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੇਸ਼ 'ਚ ਰਹਿਣ ਵਾਲੇ ਹਰ ਵਿਅਕਤੀ ਦੇ ਸ਼ਰੀਰ ਦੀ ਸਕ੍ਰੀਨਿੰਗ ਹੋਵੇਗੀ। ਸਿਹਤ ਵਿਭਾਗ ਦੀ ਟੀਮ ਘਰ-ਘਰ ਜਾ ਕੇ 35 ਤੋਂ 40 ਜ਼ਰੂਰੀ ਟੈਸਟ ਕਰਵਾਏਗੀ। ਜਿਸ ਦਾ ਪੂਰਾ ਰਿਕਾਰਡ ਵਿਭਾਗ ਕੋਲ ਮੌਜੂਦ ਹੋਵੇਗਾ। ਇਸ ਨਾਲ ਪ੍ਰਦੇਸ਼ ਸਰਕਾਰ ਨੂੰ ਵੱਖ-ਵੱਖ ਬਿਮਾਰੀਆਂ ਦੇ ਰੋਗਿਆਂ ਦੀ ਗਿਣਤੀ ਜਾਣਕਾਰੀ ਪ੍ਰਾਪਤ ਹੋਵੇਗੀ ਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਜਾ ਸਮਾਂ ਰਹਿੰਦੇ ਸਹੀਂ ਇਲਾਜ ਕਰਵਾਇਆ ਜਾ ਸਕੇਗਾ।


Related News