ਜਲੰਧਰ ਜ਼ਿਲ੍ਹੇ ''ਚ ਸਵਾਈਨ ਫਲੂ ਦੀ ਦਸਤਕ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ
Friday, Jan 05, 2024 - 06:30 PM (IST)
ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੇ ਮਾਮਲੇ ਵਿਚ ਬੇਸ਼ੱਕ ਆਮ ਜਨਤਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਭਾਵੇਂ ਰਾਹਤ ਮਿਲੀ ਹੋਈ ਹੈ ਪਰ ਸਵਾਈਨ ਫਲੂ ਦਾ ਪਾਜ਼ੇਟਿਵ ਮਰੀਜ਼ ਮਿਲਣ ਨਾਲ ਸਿਹਤ ਵਿਭਾਗ ਵਿਚ ਤੜਥੱਲੀ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕਾਜ਼ੀ ਮੰਡੀ ਦੀ 28 ਸਾਲਾ ਕੁੜੀ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ।
ਪਤਾ ਲੱਗਾ ਹੈ ਕਿ ਉਕਤ ਕੁੜੀ ਪਿਛਲੇ ਲਗਭਗ ਇਕ ਮਹੀਨੇ ਤੋਂ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਅਧੀਨ ਸੀ ਅਤੇ 30 ਦਸੰਬਰ 2023 ਨੂੰ ਉਥੋਂ ਡਿਸਚਾਰਜ ਹੋ ਕੇ ਆਪਣੇ ਘਰ ਆ ਗਈ। ਅਗਲੇ ਦਿਨ ਜਦੋਂ ਉਸ ਦੀ ਤਬੀਅਤ ਇਕਦਮ ਫਿਰ ਖ਼ਰਾਬ ਹੋ ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਅਤੇ ਪਹਿਲੀ ਜਨਵਰੀ ਨੂੰ ਉਸ ਨੂੰ ਫਿਰ ਤੋਂ ਪੀ. ਜੀ. ਆਈ. ਚੰਡੀਗੜ੍ਹ ਲੈ ਗਏ। ਉਥੇ ਜਦੋਂ ਕੁੜੀ ਦਾ ਟੈਸਟ ਹੋਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਪਤਾ ਲੱਗਾ ਹੈ ਕਿ ਕੁੜੀ ਨੂੰ ਦਮੇ ਅਤੇ ਫੇਫੜਿਆਂ ਦੀ ਬੀਮਾਰੀ ਵੀ ਹੈ ਅਤੇ ਪੀ. ਜੀ. ਆਈ. ਦੇ ਡਾਕਟਰਾਂ ਨੇ ਉਸ ਨੂੰ ਲੰਗਸ (ਫੇਫੜੇ) ਟਰਾਂਸਪਲਾਂਟ ਕਰਵਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਮੰਤਰੀ ਬਲਕਾਰ ਸਿੰਘ ਦਾ ਅਹਿਮ ਐਲਾਨ, ਸ਼ਹਿਰਾਂ ਲਈ ਬਣਨਗੇ ਮਾਸਟਰ ਪਲਾਨ, ਦਿੱਤੀਆਂ ਇਹ ਹਦਾਇਤਾਂ
ਪਿਛਲੇ ਸਾਲ 4 ਪਾਜ਼ੇਟਿਵ ਮਰੀਜ਼ ਮਿਲੇ ਸਨ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੂੰ ਪਿਛਲੇ ਸਾਲ ਸਵਾਈਨ ਫਲੂ ਦੇ ਕੁੱਲ 4 ਪਾਜ਼ੇਟਿਵ ਮਰੀਜ਼ ਮਿਲੇ ਸਨ ਅਤੇ ਇਲਾਜ ਤੋਂ ਬਾਅਦ ਉਹ ਚਾਰੋਂ ਮਰੀਜ਼ ਠੀਕ ਹੋ ਗਏ ਸਨ।
ਇਹ ਵੀ ਪੜ੍ਹੋ : ਮੋਹਾਲੀ 'ਚ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਕਾਰ ਚੱਲੀਆਂ ਤਾਬੜਤੋੜ ਗੋਲ਼ੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।