ਸਾਉਣ ਦਾ ਪਹਿਲਾ ਮਾਨਸੂਨ : ਤਾਪਮਾਨ ’ਚ 7 ਡਿਗਰੀ ਗਿਰਾਵਟ, ਥਾਂ-ਥਾਂ ਪਾਣੀ ਭਰਨ ਨਾਲ ਖੁੱਲ੍ਹੀ ਨਿਗਮ ਦੀ ਪੋਲ

07/06/2023 1:58:12 PM

ਜਲੰਧਰ (ਪੁਨੀਤ) : ਜ਼ੋਰਦਾਰ ਮੀਂਹ ਨੇ ਮੌਸਮ ਠੰਡਾ ਕਰ ਦਿੱਤਾ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਮੱਦੇਨਜ਼ਰ ਤਾਪਮਾਨ ’ਚ 7 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਮੀਂਹ ਦੀ ਸ਼ੁਰੂਆਤ ਚੰਗੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਲਗਾਤਾਰ ਮੀਂਹ ਪਵੇਗਾ । ਉਥੇ ਹੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬੱਦਲਾਂ ਦੀ ਅੱਖ-ਮਿਚੌਲੀ ਦੇ ਖਤਮ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸਵੇਰੇ ਸ਼ੁਰੂ ਹੋਇਆ ਮੀਂਹ ਸ਼ਾਮ ਤਕ ਜਾਰੀ ਰਿਹਾ। ਇਸ ਕਾਰਨ ਸ਼ਹਿਰ ’ਚ ਜਲਥਲ ਹੋ ਗਈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੀਂਹ ਨਾਲ ਨਿਗਮ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਪਹਿਲੇ ਮੀਂਹ ਨੂੰ ਝੱਲਣ ਵਿਚ ਨਾਕਾਮ ਰਹੇ ਨਿਗਮ ਦੇ ਪ੍ਰਬੰਧਾਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਮਾਨਸੂਨ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀਆਂ ’ਚੋਂ ਲੰਘਣਾ ਪਵੇਗਾ। ਥਾਂ-ਥਾਂ ਭਰੇ ਪਾਣੀ ਕਾਰਨ ਮੰਜ਼ਿਲ ਤਕ ਪਹੁੰਚਣਾ ਆਸਾਨ ਨਹੀਂ ਰਿਹਾ ਕਿਉਂਕ ਮੀਂਹ ਪੈਣ ਕਾਰਨ ਪੁਰਾਣੇ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ’ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਨੂੰ ਕੱਢਣ ਵਿਚ ਕਾਫੀ ਸਮਾਂ ਲੱਗਦਾ ਹੈ, ਜਿਸ ਕਾਰਨ ਲੋਕਾਂ ਨੂੰ ਇਧਰ-ਉਧਰ ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਖੜ੍ਹੇ ਪਾਣੀ ’ਚੋਂ ਲੰਘਣ ਸਮੇਂ ਦੋਪਹੀਆ ਵਾਹਨ ਬੰਦ ਹੁੰਦੇ ਨਜ਼ਰ ਆਏ। ਸਵੇਰੇ ਕਾਲੀ ਘਟਾ ਛਾ ਜਾਣ ਤੋਂ ਬਾਅਦ ਬੱਦਲ ਜੰਮ ਕੇ ਵਰ੍ਹੇ ਅਤੇ ਪਿਛਲੇ ਕਈ ਦਿਨਾਂ ਦੀ ਉਡੀਕ ਖਤਮ ਕਰਵਾਉਣ ਦੇ ਨਾਲ-ਨਾਲ ਵੱਡੀ ਰਾਹਤ ਦਿੱਤੀ।

PunjabKesari

ਸ਼ਹਿਰ ’ਚ ਅੱਜ 23 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ, ਜੋ ਔਸਤ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਪਾਕੇਟ ਰੇਨ ਹੋ ਰਹੀ ਸੀ ਪਰ ਖੁੱਲ੍ਹ ਕੇ ਪਹਿਲਾ ਮੀਂਹ ਸਾਉਣ ਸ਼ੁਰੂ ਹੋਣ ਤੋਂ ਅਗਲੇ ਦਿਨ ਪਿਆ। ਇਸ ਮੀਂਹ ਨੇ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। 23 ਐੱਮ. ਐੱਮ. ਮੀਂਹ ਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਐੱਨ. ਸੀ. ਪੀ. ’ਚ ਟੁੱਟ ਤੋਂ ਬਾਅਦ ਮਹਾਰਾਸ਼ਟਰ ਦੀ ਸ਼ਿੰਦੇ ਸਰਕਾਰ ’ਚ ਮਚਿਆ ਘਮਾਸਾਨ

ਹਮੇਸ਼ਾ ਦੀ ਤਰ੍ਹਾਂ ਦੋਮੋਰੀਆ ਪੁਲ, ਇਕਹਿਰੀ ਪੁਲੀ, ਸੰਤ ਸਿਨੇਮਾ ਰੋਡ, ਭਗਤ ਸਿੰਘ ਚੌਕ, ਲੰਮਾ ਪਿੰਡ ਚੌਕ, ਸੋਢਲ ਵਾਲੇ ਇਲਾਕੇ ਸਮੇਤ ਦਰਜਨਾਂ ਥਾਵਾਂ ’ਤੇ ਪਾਣੀ ਖੜ੍ਹਾ ਰਿਹਾ। ਉਥੇ ਹੀ, ਮੌਸਮ ਅਪਡੇਟ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੀਂਹ ਕਾਰਨ ਤਾਪਮਾਨ ਵਿਚ 7 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦਿਨੀਂ 36 ਡਿਗਰੀ ਦੇ ਮੁਕਾਬਲੇ ਅੱਜ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ 26 ਡਿਗਰੀ ਰਿਹਾ। ਇਸੇ ਤਰ੍ਹਾਂ ਮੌਸਮ ਵਿਚ ਨਮੀ 94 ਫੀਸਦੀ ਦਰਜ ਕੀਤੀ ਗਈ। ਹਵਾ ਦੀ ਗਤੀ ਵਿਚ 2 ਤੋਂ 3 ਕਿਲੋਮੀਟਰ ਪ੍ਰਤੀ ਘੰਟੇ ਦਾ ਵਾਧਾ ਦਰਜ ਕੀਤਾ ਗਿਆ। ਮੌਸਮ ਪੂਰਵ ਅਨੁਮਾਨ ਮੁਤਾਬਕ 14 ਫੀਸਦੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਬਿਪਰਜੋਏ ਕਾਰਨ ਇਸ ਵਾਰ ਮਾਨਸੂਨ ਲੇਟ ਹੋਇਆ ਹੈ। ਪੰਜਾਬ ਤੋਂ ਪਹਿਲਾਂ ਮਾਨਸੂਨ ਨੇ ਗੁਆਂਢੀ ਸੂਬਿਆਂ ਵਿਚ ਦਸਤਕ ਦੇ ਦਿੱਤੀ ਸੀ ਪਰ ਪੰਜਾਬ ਦੇ ਲੋਕ ਪਿਛਲੇ ਕਈ ਹਫਤਿਆਂ ਤੋਂ ਮਾਨਸੂਨ ਦੀ ਉਡੀਕ ਕਰ ਰਹੇ ਸਨ, ਜੋ ਕਿ ਅੱਜ ਖਤਮ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ,  ਚੇਨੱਈ ’ਚ ਪ੍ਰੀ-ਕਮਿਸ਼ਨ ਟਰੇਨਿੰਗ ਲਈ ਹੋਈ ਚੋਣ

ਲੰਮਾ ਪਿੰਡ ਇਲਾਕੇ ਦੇ ਹਾਲਾਤ ਹੋਏ ਬੇਹੱਦ ਖਰਾਬ
ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਭਰਨਾ ਆਮ ਗੱਲ ਹੈ ਪਰ ਲੰਮਾ ਪਿੰਡ ਇਲਾਕੇ ਵਿਚ ਮੁੱਖ ਸੜਕ ’ਤੇ ਪਾਣੀ ਭਰਨ ਨਾਲ ਹਾਲਾਤ ਬੇਹੱਦ ਖਰਾਬ ਰਹੇ। ਚੌਕ ਦੇ ਆਸ-ਪਾਸ ਸੜਕ ’ਤੇ ਪਾਣੀ ਿਵਚੋਂ ਲੰਘਣ ਲਈ ਵਾਹਨ ਚਾਲਕਾਂ ਖਾਸ ਤੌਰ ’ਤੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਇਥੇ ਪਾਣੀ ਦੀ ਨਿਕਾਸੀ ਨੂੰ ਸਮਾਂ ਲੱਗਦਾ ਹੈ, ਜਿਸ ਕਾਰਨ ਆਸ-ਪਾਸ ਫਰੂਟ ਅਤੇ ਸਬਜ਼ੀ ਦੇ ਅੱਡੇ ਲਗਾਉਣ ਵਾਲੇ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ।

PunjabKesari

ਮੀਂਹ ਨਾਲ ਗਾਹਕ ਹੋਏ ਘੱਟ, ਬਾਜ਼ਾਰਾਂ ’ਚ ਕੰਮਕਾਜ ਪ੍ਰਭਾਵਿਤ
ਮੀਂਹ ਕਾਰਨ ਮੁੱਖ ਬਾਜ਼ਾਰਾਂ ਸਮੇਤ ਸ਼ਹਿਰ ਦੇ ਅੰਦਰ ਵਾਲੇ ਪੁਰਾਣੇ ਬਾਜ਼ਾਰਾਂ ਵਿਚ ਦੁਕਾਨਦਾਰੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ। ਇਕ ਪਾਸੇ ਗਾਹਕਾਂ ਦੀ ਗਿਣਤੀ ਨਾਮਾਤਰ ਰਹੀ। ਦੂਜੇ ਪਾਸੇ ਪਾਣੀ ਭਰਨ ਕਾਰਨ ਲੋਕਾਂ ਨੂੰ ਇਧਰ-ਉਧਰ ਆਉਣ ਜਾਣ ਵਿਚ ਕਾਫੀ ਪ੍ਰੇਸ਼ਾਨੀ ਉਠਾਉਣੀ ਪਈ।

ਇਹ ਵੀ ਪੜ੍ਹੋ : ਪਾਰਟੀ ਲੀਡਰਸ਼ਿਪ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ, ਹੁਣ ਮੈਂ ਜਨਤਾ ’ਚ ਭਰੋਸਾ ਜਗਾਉਣਾ ਹੈ : ਜਾਖੜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News