ਸੰਗਰੂਰ 'ਚ ਖੁੱਲ੍ਹਾ ਪਹਿਲਾ ਜ਼ਿਲ੍ਹਾ ਮਹਿਲਾ ਪੁਲਸ ਸਟੇਸ਼ਨ, ਵਿਧਾਇਕਾ ਭਰਾਜ ਨੇ ਕੀਤਾ ਉਦਘਾਟਨ

08/10/2022 10:31:19 PM

ਸੰਗਰੂਰ (ਸਿੰਗਲਾ, ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਪ੍ਰਵੀਨ) : ਔਰਤਾਂ ਨੂੰ ਆਪਣੇ ਵਿਰੁੱਧ ਹੋਣ ਵਾਲੀ ਹਿੰਸਾ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਵਧੀਕੀ ਬਾਰੇ ਕਾਨੂੰਨੀ ਮਦਦ ਲੈਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅੱਜ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਥਾਨਕ ਪੰਚਾਇਤ ਭਵਨ ਦੀ ਇਮਾਰਤ ’ਚ ਚੱਲ ਰਹੇ ਮਹਿਲਾ ਸੈੱਲ ਨੂੰ ਮਹਿਲਾ ਪੁਲਸ ਸਟੇਸ਼ਨ ’ਚ ਅਪਗ੍ਰੇਡ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕੰਮਕਾਜ ਦੀ ਰਸਮੀ ਸ਼ੁਰੂਆਤ ਕਰਵਾਈ।

ਖ਼ਬਰ ਇਹ ਵੀ : ਮਜੀਠੀਆ ਨੂੰ ਮਿਲੀ ਜ਼ਮਾਨਤ, ਉਥੇ ਫਗਵਾੜਾ 'ਚ ਹਾਈਵੇਅ ’ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਪੜ੍ਹੋ TOP 10

ਇਸ ਮੌਕੇ ਬੋਲਦਿਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਔਰਤਾਂ ਨੂੰ ਸੁਖਾਲੀ ਤੇ ਜਲਦ ਕਾਨੂੰਨੀ ਮਦਦ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇਗੀ, ਜਿਸ ਲਈ ਮਹਿਲਾ ਥਾਣੇ ’ਚ ਹੀ ਹੁਣ ਪਰਚਾ/ਐੱਫ.ਆਈ.ਆਰ. ਦਰਜ ਕੀਤੀ ਜਾਣੀ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਥਾਣੇ ’ਚ ਔਰਤਾਂ ਨਾਲ ਸਬੰਧਿਤ ਘਰੇਲੂ ਝਗੜਿਆਂ ’ਚ ਸਮਝੌਤੇ ਰਾਹੀਂ ਮਸਲੇ ਹੱਲ ਕਰਵਾਉਣ ਲਈ ਕਾਊਂਸਲਿੰਗ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਦੀ ਮਦਦ ਨਾਲ ਆਪਸੀ ਸਹਿਮਤੀ ਰਾਹੀਂ ਪਰਿਵਾਰਕ ਝਗੜੇ ਹੱਲ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਥਾਣੇ ’ਚ ਔਰਤਾਂ ਦੀ ਸੇਵਾ ’ਚ ਜ਼ਿਆਦਾਤਰ ਮਹਿਲਾ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਆਪਣੇ ਵਿਰੁੱਧ ਹੋਣ ਵਾਲੀ ਹਿੰਸਾ ਬਾਰੇ ਰਿਪੋਰਟ ਕਰਨ ਮੌਕੇ ਉਹ ਬਿਨਾਂ ਕਿਸੇ ਝਿਜਕ ਤੋਂ ਗੱਲ ਕਰ ਸਕਣ।

ਇਹ ਵੀ ਪੜ੍ਹੋ : ਧਾਲੀਵਾਲ ਵੱਲੋਂ ਵਾਲਮੀਕਿ ਸਮਾਜ ਨੂੰ ਪੰਜਾਬ ਬੰਦ ਦਾ ਸੱਦਾ ਵਾਪਸ ਲੈਣ ਦੀ ਅਪੀਲ, CM ਨਾਲ ਮੀਟਿੰਗ ਦਾ ਦਿੱਤਾ ਭਰੋਸਾ

ਇਸ ਮੌਕੇ ਐੱਸ.ਪੀ. ਜਸਬੀਰ ਸਿੰਘ, ਡੀ.ਐੱਸ.ਪੀ. ਰੁਪਿੰਦਰ ਕੌਰ, ਡੀ.ਐੱਸ.ਪੀ. ਸੁਖਰਾਜ ਸਿੰਘ, ਮਹਿਲਾ ਥਾਣਾ ਮੁਖੀ ਸੁਖਵਿੰਦਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News