ਫ਼ਿਰੋਜ਼ਪੁਰ ਛਾਉਣੀ ਵਿਖੇ ਇਲੈਕਟ੍ਰੌਨਿਕ ਸਾਮਾਨ ਦੇ ਗੁਦਾਮ ਨੂੰ ਲੱਗੀ ਅੱਗ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ
Thursday, Jan 14, 2021 - 11:29 AM (IST)
ਫਿਰੋਜ਼ਪੁਰ (ਹਰਚਰਨਸਿੰਘ, ਬਿੱਟੂ, ਕੁਮਾਰ): ਫਿਰੋਜ਼ਪੁਰ ਦੇ ਨਜ਼ਦੀਕ ਚੁੰਗੀ ਨੰਬਰ 8 ਵਿਖੇ ਇਲੈਕਟ੍ਰੋਨਿਕ ਸਾਮਾਨ ਦੇ ਬਣੇ ਹੋਏ ਗੁਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੌਰਾਨ ਪਿੰਡ ਗੰਧੜ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੌਕੇ ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲੱਕੀ ਇਲੈਕਟ੍ਰੋਨਿਕਸ ਫਿਰੋਜ਼ਪੁਰ ਛਾਉਣੀ ਦਾ ਗੁਦਾਮ ਚੁੰਗੀ ਨੰ 8 ਤੇ ਸਥਿਤ ਸੀ ਜੋ ਕਿ ਕਰੀਬ 20 ਮਰਲੇ ਜਗ੍ਹਾ ਤੇ ਬਣਿਆ ਹੋਇਆ ਸੀ, ਲੰਘੀ ਰਾਤ ਅਚਾਨਕ ਅੱਗ ਲੱਗਣ ਕਾਰਨ ਉੱਥੇ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਪਤਾ ਲੱਗਾ ਹੈ ਕਿ ਗੋਦਾਮ ਦੇ ਅੰਦਰ ਇਲੈਕਟ੍ਰੋਨਿਕ ਦੇ ਸਾਮਾਨ ਨਾਲ ਭਰਿਆ ਹੋਇਆ ਇਕ ਟੈਂਪੂ ਵੀ ਸੜ ਕੇ ਸੁਆਹ ਹੋ ਗਿਆ ਹੈ। ਇਸ ਦੌਰਾਨ ਗੋਦਾਮ ਦਾ ਲੈਂਟਰ ਵੀ ਡਿੱਗ ਗਿਆ। ਗੁਦਾਮ ਦੇ ਮਾਲਕ ਰੋਹਿਤ ਆਹੂਜਾ ਨੇ ਦਸਿਆ ਕਿ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਤੜਕੇ ਕਰੀਬ ਤਿੰਨ ਵਜੇ ਫਾਇਰ ਬ੍ਰਿਗੇਡ ਦੀਆਂ ਕਰੀਬ 5-6 ਗੱਡੀਆਂ ਪਹੁੰਚ ਗਈਆਂ ਤੇ ਖ਼ਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਘਰੇਲੂ ਕਲੇਸ਼ ਦੇ ਚੱਲਦਿਆਂ ਨੂੰਹ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?