ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ''ਤੇ ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
Monday, Apr 27, 2020 - 10:29 AM (IST)
ਫਿਰੋਜ਼ਪੁਰ (ਕੁਮਾਰ)— ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ. ਐੱਸ. ਐੱਫ. ਵੱਲੋਂ 40 ਸਾਲ ਦੇ ਘੁਸਪੈਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੀ 136 ਬਟਾਲੀਅਨ ਵੱਲੋਂ ਫੜੇ ਗਏ ਪਾਕਿ ਘੁਸਪੈਠੀਏ ਨੇ ਪੁੱਛਗਿੱਛ ਕਰਨ 'ਤੇ ਆਪਣਾ ਨਾਂ ਸ਼ਹਿਬਾਜ ਪੁੱਤਰ ਜਮਸ਼ੇਦ ਵਾਸੀ ਪਿੰਡ ਭਿੰਡੀ ਜ਼ਿਲਾ ਕਸੂਰ (ਪਾਕਿਸਤਾਨ) ਦੱਸਿਆ ਹੈ।
ਮਿਲੀ ਜਣਕਾਰੀ ਮੁਤਾਬਕ ਇਹ ਪਾਕਿ ਘੁਸਪੈਠੀਆ ਪੀ. ਓ. ਪੀ. ਬੈਰੀਅਰ ਨੂੰ ਕਾਬੂ ਕਰਕੇ ਜਿਵੇਂ ਹੀ ਭਾਰਤ ਦੀ ਸਰਹੱਦ 'ਚ ਪ੍ਰਵੇਸ਼ ਕੀਤਾ ਤਾਂ ਉਸ ਨੂੰ ਬੀ. ਐੱਸ. ਐੱਫ. ਨੇ ਕਾਬੂ ਕਰ ਲਿਆ.। ਤਲਾਸ਼ੀ ਲੈਣ 'ਤੇ ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ 6 ਫੇਸ ਮਾਸਕ, ਇਕ ਮਾਚਿਸ, ਦੋ ਖਾਲੀ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਬੀ. ਅੱੈਸ. ਐੱਫ. ਵੱਲੋਂ ਇਸ ਪਾਕਿਸਤਾਨੀ ਨਾਗਰਿਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਜਾਣਬੁੱਝ ਕੇ ਇਕ ਸਾਜਿਸ਼ ਤਹਿਤ ਭਾਰਤੀ ਸਰਹੱਦ 'ਚ ਪ੍ਰਵੇਸ਼ ਕੀਤਾ ਹੈ ਜÎਾਂ ਫਿਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ ਅਤੇ ਗਲਤੀ ਨਾਲ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰ ਗਿਆ ਹੈ। ਬੀ. ਐੱਸ. ਐੱਫ. ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।