ਵੋਟ ਬਣਨ ਦੇ ਬਾਵਜੂਦ 4800 ਦੇ ਕਰੀਬ ਆਰਮੀ ਮੁਲਾਜ਼ਮਾਂ ਨੇ ਨਹੀਂ ਪਾਈ ਵੋਟ

Sunday, May 19, 2019 - 05:29 PM (IST)

ਵੋਟ ਬਣਨ ਦੇ ਬਾਵਜੂਦ 4800 ਦੇ ਕਰੀਬ ਆਰਮੀ ਮੁਲਾਜ਼ਮਾਂ ਨੇ ਨਹੀਂ ਪਾਈ ਵੋਟ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਇਕ ਪੋਲਿੰਗ 'ਚ 4800 ਦੇ ਕਰੀਬ ਆਰਮੀ ਮੁਲਾਜ਼ਮਾਂ ਦੀ ਵੋਟ ਬਣੀ ਹੋਈ ਹੈ ਪਰ ਉਕਤ ਪੋਲਿੰਗ ਬੂਥ 'ਤੇ ਇਕ ਵੀ ਆਰਮੀ ਮੁਲਾਜ਼ਮਾਂ ਵਲੋਂ ਆਪਣੀ ਵੋਟ ਦੀ ਵਰਤੋਂ ਨਾ ਕਰਨ ਦੀ ਸੂਚਨਾ ਮਿਲੀ ਹੈ। ਚੋਣ ਅਧਿਕਾਰੀ ਪੋਲਿੰਗ ਬੂਥ 'ਤੇ ਬੈਠ ਕੇ ਉਕਤ ਮੁਲਾਜ਼ਮਾਂ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਅਨੁਸਾਰ ਇਸ ਦੌਰਾਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਆਰਮੀ ਦੀਆਂ ਯੂਨਿਟਾਂ ਬਦਲ ਜਾਣ ਕਾਰਨ ਕੋਈ ਅਧਿਕਾਰੀ ਵੋਟ ਪਾਉਣ ਨਹੀਂ ਆਇਆ ਅਤੇ ਦੂਜੇ ਪਾਸੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਰਮੀ ਮੁਲਾਜ਼ਮਾਂ ਨਾਰਾਜ਼ ਹੋਣ ਕਾਰਨ ਚੋਣਾਂ ਦਾ ਬਾਈਕਾਟ ਕਰ ਰਹੇ ਹਨ।  


author

rajwinder kaur

Content Editor

Related News