ਫਿਰੋਜ਼ਪੁਰ ਦੀ ਪੁਲਸ ਵਲੋਂ ''ਗੈਂਗਸਟਰ ਜੱਜ'' ਦੇ ਘਰ ਛਾਪੇਮਾਰੀ

03/27/2019 5:55:37 PM

ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੀ ਪੁਲਸ ਨੇ ਗਗਨ ਜੱਜ ਨਾਂ ਦੇ ਇਕ ਗੈਂਗਸਟਰ ਦੇ ਘਰ ਭਾਰੀ ਪੁਲਸ ਫੋਰਸ ਸਣੇ ਅਚਾਨਕ ਛਾਪੇਮਾਰੀ ਕੀਤੀ। ਇਸ ਮੌਕੇ ਪੁਲਸ ਫੋਰਸ ਨੇ ਗੈਂਗਸਟਰ ਦੇ ਘਰ ਦਾਖਲ ਹੋਣ ਤੋਂ ਬਾਅਦ ਘਰ ਦਾ ਮੇਨ ਗੇਟ ਬੰਦ ਕਰਕੇ ਘਰ ਦੀ ਤਲਾਸ਼ੀ ਲਈ। ਦੱਸ ਦੇਈਏ ਕਿ ਗੈਂਗਸਟਰ ਗਗਨ ਉਰਫ ਜੱਜ ਦੇ ਗੈਂਗਸਟਰ ਜੈਪਾਲ ਨਾਲ ਨੇੜਲੇ ਸਬੰਧ ਦੱਸੇ ਜਾ ਰਹੇ ਹਨ। ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਦਾ ਕਹਿਣਾ ਹੈ ਕਿ ਗਗਨ ਨਾਂ ਦੇ ਇਸ ਗੈਂਗਸਟਰ 'ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ ਅਤੇ ਪੁਲਸ ਦੇ ਰਿਕਾਰਡ ਮੁਤਾਬਕ ਉਹ ਭਗੌੜਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ 'ਚ ਕਈ ਗੈਂਗਸਟਰ ਹਨ, ਜਿਨ੍ਹਾਂ ਨੂੰ ਪੁਲਸ ਵਲੋਂ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


rajwinder kaur

Content Editor

Related News