ਫਿਰੋਜ਼ਪੁਰ : ਸਰਹੱਦ ਰਾਹੀਂ ਭਾਰਤ ''ਚ ਦਾਖਲ ਹੁੰਦਾ ਪਾਕਿਸਤਾਨੀ ਗ੍ਰਿਫਤਾਰ

03/08/2019 10:50:17 AM

ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜਿਓਂ ਬੀ.ਐੱਸ.ਐੱਫ. ਵਲੋਂ ਇਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਕਤ ਪਾਕਿਸਤਾਨੀ ਵਿਅਕਤੀ ਦੀ ਪਛਾਣ ਅਲੀ ਪੁੱਤਰ ਨਫੇ ਅਲੀ ਵਾਸੀ ਸੁਹੇਜਾ ਜ਼ਿਲਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ, ਜੋ ਸਰਹੱਦ ਰਾਹੀ ਭਾਰਤ 'ਚ ਦਾਖਲ ਹੋ ਰਿਹਾ ਸੀ। ਬੀ.ਐੱਸ.ਐੱਫ. ਦੀ 13 ਬਟਾਲੀਅਨ ਨੇ ਉਕਤ ਵਿਅਕਤੀ ਨੂੰ 176 ਪਾਕਿਸਤਾਨੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ।


Baljeet Kaur

Content Editor

Related News