ਅੱਗ ਲੱਗਣ ਕਾਰਨ ਪਲਾਂ ''ਚ ਤਬਾਹ ਹੋਇਆ ਗ਼ਰੀਬ ਦਾ ਆਸ਼ਿਆਨਾ (ਵੀਡੀਓ)

Thursday, Aug 06, 2020 - 06:12 PM (IST)

ਫਿਰੋਜ਼ਪੁਰ (ਮਲਹੋਤਰਾ, ਕੁਮਾਰ): ਪਿੰਡ ਹਾਕੇਵਾਲਾ 'ਚ ਬੁੱਧਵਾਰ ਤੜਕੇ ਐੱਲ.ਪੀ.ਜੀ. ਸਿਲੰਡਰ ਨੂੰ ਲੱਗੀ ਅੱਗ ਕਾਰਣ ਘਰ ਦਾ ਸਾਮਾਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਪਿੰਡ ਹਾਕੇਵਾਲਾ ਨੇ ਦੱਸਿਆ ਕਿ ਬੁੱਧਵਾਰ ਤੜਕੇ ਉਹ ਨਵਾਂ ਸਿਲੰਡਰ ਲਗਾ ਰਿਹਾ ਸੀ ਤਾਂ ਸਿਲੰਡਰ 'ਚੋਂ ਗੈਸ ਲੀਕ ਹੋ ਰਹੀ ਸੀ, ਜਿਸ ਦਾ ਉਸ ਨੂੰ ਪਤਾ ਨਹੀਂ ਲੱਗਾ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ 7 ਦਿਨ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
 

ਉਸ ਨੇ ਜਦ ਕਮਰੇ ਦੀ ਲਾਈਟ ਜਗਾਈ ਤਾਂ ਗੈਸ ਕਾਰਣ ਪੂਰੇ ਕਮਰੇ 'ਚ ਅੱਗ ਦੀਆਂ ਲਪਟਾਂ ਫੈਲ ਗਈਆਂ। ਉਹ ਰੌਲਾ ਪਾਉਂਦਾ ਹੋਇਆ ਬਾਹਰ ਨਿਕਲਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਅਤੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਸੁਰਜੀਤ ਸਿੰਘ ਨੇ ਦੱਸਿਆ ਕਿ ਅੱਗ ਕਾਰਣ ਉਸਦੇ ਘਰ ਦੇ ਦੋਵਾਂ ਕਮਰਿਆਂ 'ਚ ਪਿਆ ਸਾਰਾ ਸਾਮਾਨ ਅਤੇ ਝੋਨੇ ਦੀ ਬੀਜਾਏ ਦਾ ਕੰਮ ਕਰ ਕੇ ਇਕੱਠੀ ਕੀਤੀ ਨਕਦ ਰਾਸ਼ੀ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ: ਪੋਤੇ ਵਲੋਂ ਦਾਦੀ ਨੂੰ ਘੜੀਸ ਕੇ ਘਰੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ


author

Shyna

Content Editor

Related News