ਸਕੂਲ ’ਚ ਮਾਪੇ ਅਧਿਆਪਕ ਮਿਲਣੀ ਕਰਵਾਈ
Sunday, Mar 31, 2019 - 04:25 AM (IST)
ਫਿਰੋਜ਼ਪੁਰ (ਆਹੂਜਾ)–ਸਰਕਾਰੀ ਪ੍ਰਾਇਮਰੀ ਸਕੂਲ ਬੁੱਲੋਕੇ ਦੇ ਕੈਪਸ ਵਿਚ ਸਾਲਾਨਾ ਸਮਾਰੋਹ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਖੁਬੀਆਂ ਤੇ ਕਮੀਆਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਕਿ ਆਉਣ ਵਾਲੇ ਖੇਤਰ ’ਚ ਹੋਰ ਵਧੀਆਂ ਪ੍ਰਦਸ਼ਣ ਕਰਨ। ਇਸ ਮੌਕੇ ਸਕੂਲ ’ਚ ਸਭਿਆਚਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਗਿੱਧਾ, ਭਗਡ਼ਾ, ਸਕਿੱਟਾ ਆਦਿ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਸਕੂਲ ਇੰਚਾਰਜ ਸੋਨੀਆ ਗਰੋਵਰ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬਲਾਕ ਜ਼ੀਰਾ-1 ਦੇ ਬੀ. ਪੀ. ਓ. ਸ਼ਵਿੰਦਰ ਕੌਰ ਦੀ ਅਗਵਾਈ ’ਚ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਤਰੱਕੀ ਦੀ ਰਾਹ ਵੱਲ ਜਾ ਰਿਹਾ ਹੈ। ਸਕੂਲ ’ਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਸਟੇਸ਼ਨਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਅਗੇ ਵੀ ਇਸੇ ਤਰ੍ਹਾਂ ਮਿਹਨਤ ਜਾਂਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਚਰਨਜੀਤ ਕੌਰ, ਸੋਨੀਆ ਗਰੋਵਰ, ਸੰਤ ਕੌਰ, ਸੁਰਜੀਤ ਰਾਣੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।