ਅੰਮ੍ਰਿਤਸਰ ਦੇ ਕਸਬਾ ਚੌਗਾਵਾਂ ’ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਇਕ ਜਨਾਨੀ ਦੀ ਮੌਤ

Monday, Nov 15, 2021 - 06:29 PM (IST)

ਅੰਮ੍ਰਿਤਸਰ ਦੇ ਕਸਬਾ ਚੌਗਾਵਾਂ ’ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਇਕ ਜਨਾਨੀ ਦੀ ਮੌਤ

ਚੌਗਾਵਾ (ਹਰਜੀਤ) : ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੌਗਾਵਾਂ ਨੇੜੇ ਸਥਿਤ ਰੋਡ ਐੱਚ. ਡੀ. ਐੱਫ. ਸੀ ਬੈਂਕ ਦੇ ਨਜ਼ਦੀਕ ਭੁਪਿੰਦਰ ਸਿੰਘ ਦੇ ਘਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤੀ। ਇਸ ਦੌਰਾਨ ਹਮਲਾਵਰਾਂ ਵਲੋਂ ਅੰਨ੍ਹੇਵਾਹ ਗੋਲੀਆਂ ਵੀ ਚਲਾਈਆਂ ਗਈਆਂ। ਹਮਲਾਵਰ ਇਕ ਵਜੇ ਦੇ ਕਰੀਬ ਕਾਰ ਵਿਚ ਸਵਾਰ ਹੋ ਕੇ ਤੇਜ਼ੀ ਨਾਲ ਸੁਰਿੰਦਰ ਸਿੰਘ ਦੇ ਘਰ ਵੱਲ ਵਧੇ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਥਿਆਰਬੰਦ ਵਿਅਕਤੀ ਆਪਣਾ ਪਿਸਤੌਲ ਕਾਹਲੀ ਵਿਚ ਸੜਕ ’ਤੇ ਹੀ ਸੁੱਟ ਗਏ।

ਇਹ ਵੀ ਪੜ੍ਹੋ : ਇਕ ਸਾਲ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਲਾਸ਼ਾਂ ਦੇਖ ਭੈਣ ਦਾ ਨਿਕਲਿਆ ਤ੍ਰਾਹ

ਇਸ ਗੋਲੀਕਾਂਡ ਵਿਚ ਭੁਪਿੰਦਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ ਪਤਨੀ ਪਰਮਜੀਤ ਕੌਰ ਗੋਲੀਆਂ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ ਪਰ ਪਰਮਜੀਤ ਕੌਰ ਦੀ ਰਸਤੇ ਵਿਚ ਹੀ ਮੌਤ ਹੋ ਗਈ। ਪੁਲਸ ਘਟਨਾ ਸਥਾਨ ’ਤੇ ਅੱਧੇ ਘੰਟੇ ਬਾਅਦ ਪਹੁੰਚੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਾਰ ਡੀਲਰ ਨੇ ਪਹਿਲਾਂ ਦੋਸਤ ਨੂੰ ਕਾਰ ’ਚ ਬਿਠਾਇਆ, ਫਿਰ ਧੜਾਧੜ ਗੋਲ਼ੀਆਂ ਮਾਰ ਕੀਤਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News