ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

12/11/2022 8:45:47 PM

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ, ਰਿਣੀ) : ਮਲੋਟ ਰੋਡ ’ਤੇ ਸਥਿਤ ਨਾਰਾਇਣਗੜ੍ਹ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਭੰਗੜਾ ਪਾਉਣ ਸਮੇਂ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲ਼ੀ ਨਾਲ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਝਗੜਾ ਕਰਨ ਵਾਲੇ ਦੋਵਾਂ ਪੱਖਾਂ ਦੇ ਲੋਕ ਲੜਕੇ ਵਾਲੇ ਪਾਸੋਂ ਬਰਾਤ ’ਚ ਆਏ ਹੋਏ ਸਨ। ਜ਼ਖ਼ਮੀ ਵਿਅਕਤੀ ਫਾਇਨਾਂਸ ਕੰਪਨੀ ਦਾ ਮਾਲਕ ਦੱਸਿਆ ਜਾਂਦਾ ਹੈ, ਜਿਸ ਦੀ ਪਛਾਣ ਗੁਰਲਾਲ ਸਿੰਘ ਸੰਧੂ ਵਾਸੀ ਗੱਟਾ ਬਾਦਸ਼ਾਹ ਫਿਰੋਜ਼ਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸਕਾਟਲੈਂਡ: ਝੀਲਾਂ, ਤਲਾਬਾਂ ਦੇ ਜੰਮੇ ਪਾਣੀ 'ਤੇ ਨਾ ਤੁਰਨ, ਖੇਡਣ ਸਬੰਧੀ ਪ੍ਰਸ਼ਾਸਨ ਨੇ ਜਾਰੀ ਕੀਤੀ ਇਹ ਚਿਤਾਵਨੀ

ਜ਼ਖ਼ਮੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਫਿਰੋਜ਼ਪੁਰ 'ਚ ਪਿੰਡ ਗੱਟਾ ਬਾਦਸ਼ਾਹ ਤੋਂ ਮੁਕਤਸਰ ਦੇ ਨਾਰਾਇਣਗੜ੍ਹ ਪੈਲੇਸ ’ਚ ਬਰਾਤ ਦੇ ਨਾਲ ਆਏ ਸਨ। ਇੱਥੇ ਉਹ ਸਾਰੇ ਦੋਸਤ ਅਤੇ ਰਿਸ਼ਤੇਦਾਰ ਡੀ. ਜੇ. ’ਤੇ ਭੰਗੜਾ ਪਾ ਰਹੇ ਸਨ। ਇਸ ਦੌਰਾਨ ਮੰਚ ਸੰਚਾਲਕ ਵੱਲੋਂ ਵਾਰ-ਵਾਰ ਗੁਰਲਾਲ ਤੇ ਉਸ ਦੇ ਹੋਰ ਦੋਸਤਾਂ ਦਾ ਨਾਂ ਅਨਾਊਂਸ ਕੀਤਾ ਜਾ ਰਿਹਾ ਸੀ, ਜਿਸ ਨਾਲ ਦੂਸਰੇ ਗਰੁੱਪ ’ਚ ਭੰਗੜਾ ਪਾ ਰਹੇ ਫਰੀਦਕੋਟ ਦੇ ਪਿੰਡ ਮਨੀਵਾਲ ਵਾਸੀ ਨੌਜਵਾਨ ਤੈਸ਼ ਵਿੱਚ ਆ ਗਏ ਅਤੇ ਗੁਰਲਾਲ ਦੇ ਨਾਲ ਗਾਲੀ-ਗਲੋਚ ਕਰਨ ਲੱਗੇ। ਉਨ੍ਹਾਂ ’ਚੋਂ ਇਕ ਨੇ ਪਿਸਟਲ ਕੱਢ ਕੇ ਗੁਰਲਾਲ ਦੀ ਛਾਤੀ 'ਚ ਸਿੱਧੀ ਗੋਲ਼ੀ ਮਾਰ ਦਿੱਤੀ, ਜਿਸ ਨੂੰ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਸਬੰਧੀ ਡਾ. ਮੁਕੇਸ਼ ਨੇ ਦੱਸਿਆ ਕਿ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਦੀਆਂ ਆੜ੍ਹਤੀਆਂ ਫਟ ਗਈਆਂ ਹਨ, ਜਿਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਪਰ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ ਖਰਚ ਕਰੇਗੀ 42.37 ਕਰੋੜ : ਡਾ. ਨਿੱਜਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News