ਦਾਖਾ ''ਚ ਗੋਲੀ ਚੱਲਣ ਤੋਂ ਬਾਅਦ ਮਾਹੌਲ ਤਣਾਅਪੂਰਨ, ਲੋਕਾਂ ਨੇ ਬਿੱਟੂ ''ਤੇ ਲਾਏ ਦੋਸ਼  (ਵੀਡੀਓ)

Tuesday, Oct 22, 2019 - 09:54 AM (IST)

ਦਾਖਾ (ਨਰਿੰਦਰ) : ਸ਼ਹਿਰ 'ਚ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ 'ਚ ਬੀਤੀ ਰਾਤ ਗੋਲੀ ਚੱਲਣ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਕਾਂਗਰਸ ਦੇ ਵਰਕਰ ਦੱਸੇ ਜਾਂਦੇ ਹਨ।  ਇਸ ਮੌਕੇ ਲੋਕਾਂ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਵੀ ਆਪਣਾ ਗੁੱਸਾ ਕੱਢਿਆ। ਇਕ ਐੱਨ. ਆਰ. ਆਰ. ਵਿਅਕਤੀ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਬੰਦਿਆਂ ਨੇ ਹੀ ਉਨ੍ਹਾਂ ਦੇ ਮੁੰਡੇ ਨੂੰ ਗੋਲੀ ਮਾਰੀ ਹੈ।

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਕਹਿੰਦੇ ਹਨ ਕਿ ਉਹ ਨੌਜਵਾਨਾਂ ਬਾਰੇ ਕਾਫੀ ਸੋਚਦੇ ਹਨ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਬਿੱਟੂ ਨੌਜਵਾਨਾਂ ਲਈ ਜ਼ਮੀਨੀ ਪੱਧਰ 'ਤੇ ਵੀ ਕੁਝ ਕਰਦੇ ਹਨ। ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਰਕਰ ਬਾਹਰੋਂ ਵੋਟਾਂ ਪਾਉਣ ਲਈ ਆਏ ਸਨ ਪਰ ਜਦੋਂ ਪਿੰਡ ਵਾਲਿਆਂ ਵਲੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਜਿਸ ਵਿਅਕਤੀ ਦੇ ਗੋਲੀ ਲੱਗੀ ਹੈ, ਉਹ ਅਕਾਲੀ ਵਰਕਰ ਦੱਸਿਆ ਜਾ ਰਿਹਾ ਹੈ। ਇਸ ਸਾਰੀ ਘਟਨਾ ਤੋਂ ਬਾਅਦ ਪਿੰਡ 'ਚ ਸਹਿਮ ਅਤੇ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ।


author

Babita

Content Editor

Related News