ਮੋਹਾਲੀ ''ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਜ਼ਰੂਰੀ ਕੰਮ ਦਾ ਕਹਿ ਬੁਲਾਇਆ ਘਰੋਂ ਬਾਹਰ

Saturday, Jul 15, 2023 - 01:41 PM (IST)

ਮੋਹਾਲੀ (ਪਰਦੀਪ) : ਇੱਥੇ ਸੈਕਟਰ-71 'ਚ ਦੇਰ ਰਾਤ ਦੋ ਭਰਾਵਾਂ ’ਤੇ ਘਰ ਦੇ ਬਾਹਰ ਕਾਤਲਾਨਾ ਹਮਲਾ ਕਰ ਕੇ ਮੁਲਜ਼ਮ ਫ਼ਰਾਰ ਹੋ ਗਏ। ਮੁਲਜ਼ਮਾਂ ਨੇ ਅਕਾਲ ਆਦਰਸ਼ ਕਾਲੋਨੀ ਦੇ ਸੂਰਜ (21) ਨੂੰ ਦੇਰ ਰਾਤ ਸਵਾ ਇਕ ਵਜੇ ਜ਼ਰੂਰੀ ਕੰਮ ਕਹਿ ਕੇ ਘਰ ਦੇ ਬਾਹਰ ਬੁਲਾਇਆ ਅਤੇ 2 ਗੋਲੀਆਂ ਚਲਾ ਦਿੱਤੀਆਂ। ਉੱਥੇ ਹੀ ਗੋਲੀਆਂ ਦੀ ਆਵਾਜ਼ ਸੁਣ ਕੇ ਸੂਰਜ ਦਾ ਵੱਡਾ ਭਰਾ ਚੰਦਨ (23) ਆਇਆ ਤਾਂ ਉਸ ’ਤੇ ਵੀ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਸੂਰਜ ਦੇ ਪੈਰ ਅਤੇ ਪੱਟ, ਜਦੋਂ ਕਿ ਭਰਾ ਚੰਦਨ ਦੀ ਧੌਣ ਅਤੇ ਪ੍ਰਾਈਵੇਟ ਪਾਰਟ 'ਚ ਗੋਲੀ ਲੱਗੀ। ਦੋਹਾਂ ਭਰਾਵਾਂ ਦਾ ਚੰਡੀਗੜ੍ਹ ਦੇ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. 'ਚ ਇਲਾਜ ਚੱਲ ਰਿਹਾ ਹੈ। ਸੋਹਾਣਾ ਥਾਣਾ ਪੁਲਸ ਨੇ ਸੂਰਜ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ ’ਤੇ ਲੋਕੇਸ਼, ਮਾਇਆ, ਰਾਠੀ ਅਤੇ ਰਾਹੁਲ ਖ਼ਿਲਾਫ਼ ਕਾਤਲਾਨਾ ਹਮਲਾ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਸ ਜਾਂਚ ਦੌਰਾਨ ਸੂਰਜ ਨੇ ਦੱਸਿਆ ਕਿ ਉਹ ਅਤੇ ਵੱਡਾ ਭਰਾ ਚੰਦਨ ਦੇਰ ਰਾਤ ਕਿਸੇ ਦੋਸਤ ਦੇ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋ ਕੇ ਘਰ ਪਰਤੇ ਸਨ। ਘਰ ਪਹੁੰਚਦਿਆਂ ਹੀ ਜਾਣਕਾਰ ਲੋਕੇਸ਼ ਆ ਗਿਆ। ਉਸਨੇ ਸੂਰਜ ਨੂੰ ਬਾਹਰ ਬੁਲਾਉਣ ਲਈ ਆਵਾਜ਼ ਮਾਰੀ।

ਇਹ ਵੀ ਪੜ੍ਹੋ : 'ਸੱਪ' ਹੱਥ 'ਚ ਫੜ੍ਹ ਹਸਪਤਾਲ ਪੁੱਜਿਆ ਮੁੰਡਾ, ਡਾਕਟਰਾਂ ਨੂੰ ਬੋਲਿਆ-ਇਸ ਨੇ ਹੀ ਮੈਨੂੰ ਡੰਗ ਮਾਰਿਆ

ਪਹਿਲਾਂ ਸੂਰਜ ਨੇ ਧਿਆਨ ਨਹੀਂ ਦਿੱਤਾ ਪਰ ਜਦੋਂ ਦੁਬਾਰਾ ਜ਼ਰੂਰੀ ਕੰਮ ਲਈ ਬੁਲਾਇਆ ਤਾਂ ਉਹ ਬਾਹਰ ਚਲਿਆ ਗਿਆ। ਇਸ ਤੋਂ ਬਾਅਦ ਲੋਕੇਸ਼ ਜ਼ਰੂਰੀ ਕੰਮ ਕਹਿ ਕੇ ਕੁੱਝ ਦੂਰ ਜਾਣ ਲਈ ਕਹਿਣ ਲੱਗਾ। ਇਸ ’ਤੇ ਸੂਰਜ ਨੇ ਇਨਕਾਰ ਕੀਤਾ ਤਾਂ ਲੋਕੇਸ਼ ਅਤੇ ਉਸ ਨਾਲ ਆਏ 3 ਹੋਰ ਸਾਥੀਆਂ ਨੇ ਬਹਿਸ ਸ਼ੁਰੂ ਕਰ ਦਿੱਤੀ। ਲੋਕੇਸ਼ ਨਾਲ ਆਏ ਮਾਇਆ ਨਾਂ ਦੇ ਨੌਜਵਾਨ ਨੇ ਪਿਸਤੌਲ ਕੱਢ ਕੇ ਸੂਰਜ ’ਤੇ ਫਾਇਰ ਕਰ ਦਿੱਤਾ। ਪਹਿਲੀ ਗੋਲੀ ਪੈਰ ਦੇ ਪਿਛਲੇ ਹਿੱਸੇ 'ਚ ਲੱਗੀ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਵੱਡਾ ਭਰਾ ਚੰਦਨ ਬਾਹਰ ਨਿਕਲਿਆ ਅਤੇ ਮਾਇਆ ਦਾ ਹੱਥ ਫੜ੍ਹ ਲਿਆ। ਦੋਵਾਂ ਵਿਚਕਾਰ ਜੰਮ ਕੇ ਹੱਥੋਪਾਈ ਹੋਈ। ਇਸ ਦੌਰਾਨ ਉਸ ਨੇ ਚੰਦਨ ਦੀ ਧੌਣ ਅਤੇ ਪ੍ਰਾਈਵੇਟ ਪਾਰਟ 'ਚ ਗੋਲੀ ਮਾਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਤੇ ਆਸ-ਪਾਸ ਦੇ ਲੋਕ ਬਾਹਰ ਆ ਗਏ। ਇਹ ਵੇਖ ਕੇ ਚਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਦੋਵਾਂ ਭਰਾਵਾਂ ਨੂੰ ਇਲਾਜ ਲਈ ਜੀ. ਐੱਮ. ਸੀ. ਐੱਚ.-32 'ਚ ਦਾਖ਼ਲ ਕਰਵਾਇਆ ਗਿਆ। ਸੂਰਜ ਨੇ ਪੁਲਸ ਨੂੰ ਦੱਸਿਆ ਕਿ ਲੋਕੇਸ਼, ਮਾਇਆ, ਰਾਠੀ ਅਤੇ ਰਾਹੁਲ ਨੇ ਉਸ ’ਤੇ ਹਮਲਾ ਕੀਤਾ ਹੈ। ਪੁਲਸ ਨੇ ਚਾਰਾਂ ਖ਼ਿਲਾਫ਼ ਕਾਤਲਾਨਾ ਹਮਲਾ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਸਵਾਰੀਆਂ ਪਿੱਛੇ ਨਿਹੰਗ ਸਿੰਘ ਨੇ ਕੱਢ ਲਈ ਤਲਵਾਰ, ਫਿਰ ਗੁੱਸੇ ਜੋ ਕੀਤਾ...
ਚੋਰ ਗੋਲੀਆਂ ਚਲਾਈਆਂ
ਇਸ ਬਾਰੇ ਸੁਮਿਤ ਕੁਮਾਰ ਮੌਰ, ਸੋਹਾਣਾ ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਵਾਰਦਾਤ 'ਚ ਸੂਰਜ ਅਤੇ ਉਸਦੇ ਵੱਡੇ ਭਰਾ ਚੰਦਨ ਨੂੰ 2-2 ਗੋਲੀਆਂ ਮਾਰੀਆਂ ਗਈਆਂ ਹਨ। ਦੋਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਸੂਰਜ ਦੇ ਬਿਆਨਾਂ ਅਤੇ ਹੁਣ ਤੱਕ ਕੀਤੀ ਜਾਂਚ ਦੇ ਆਧਾਰ ’ਤੇ ਲੋਕੇਸ਼, ਉਸਦੇ ਸਾਥੀ ਮਾਇਆ, ਰਾਠੀ ਅਤੇ ਰਾਹੁਲ ਖ਼ਿਲਾਫ਼ ਕਾਤਲਾਨਾ ਹਮਲਾ, ਆਰਮਜ਼ ਐਕਟ ਅਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪਤਾ ਕਰੇਗੀ ਕਿ ਆਖ਼ਰ ਮੁਲਜ਼ਮਾਂ ਨੇ ਦੋਵਾਂ ਭਰਾਵਾਂ ’ਤੇ ਕਿਸ ਕਾਰਨ ਹਮਲਾ ਕੀਤਾ। ਪੁਲਸ ਗੰਭੀਰਤਾ ਨਾਲ ਕੇਸ ਦੀ ਜਾਂਚ 'ਚ ਜੁੱਟ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News