ਬਲੈਰੋ 'ਚ ਆਏ ਨੌਜਵਾਨ ਨੇ ਫਾਰਮ ਹਾਊਸ 'ਚ ਵੜ ਕੇ ਕੀਤੀ ਫਾਇਰਿੰਗ, ਪੈ ਗਈਆਂ ਭਾਜੜਾਂ

Friday, Nov 25, 2022 - 12:22 AM (IST)

ਬਲੈਰੋ 'ਚ ਆਏ ਨੌਜਵਾਨ ਨੇ ਫਾਰਮ ਹਾਊਸ 'ਚ ਵੜ ਕੇ ਕੀਤੀ ਫਾਇਰਿੰਗ, ਪੈ ਗਈਆਂ ਭਾਜੜਾਂ

ਲੁਧਿਆਣਾ (ਰਾਜ) : ਪੰਜਾਬ ਸਰਕਾਰ ਗੰਨ ਕਲਚਰ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਪਰਾਧੀ ਸ਼ਰੇਆਮ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ। ਦੇਰ ਸ਼ਾਮ ਹੈਬੋਵਾਲ ਦੇ ਚੂਹੜਪੁਰ ਇਲਾਕੇ ’ਚ ਗੋਲੀ ਚੱਲਣ ਦੀ ਵਾਰਦਾਤ ਨੇ ਦਹਿਸ਼ਤ ਫੈਲਾ ਦਿੱਤੀ। ਰੰਜਿਸ਼ ਕਾਰਨ ਬਲੈਰੋ ਕਾਰ ਸਵਾਰ ਨੌਜਵਾਨ ਇਕ ਫਾਰਮ ਹਾਊਸ ’ਚ ਗਿਆ ਅਤੇ ਉਸ ਨੇ ਫਾਇਰਿੰਗ ਕਰ ਦਿੱਤੀ, ਜੋ ਕਿ ਗੋਲੀ ਇਕ ਵਿਅਕਤੀ ਦੇ ਗਰਦਨ ’ਤੇ ਲੱਗ ਗਈ, ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਰੋਹਿਤ ਕਪਿਲਾ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਤੋਂ ਬਾਅਦ ਮੌਕੇ ’ਤੇ ਥਾਣਾ ਹੈਬੋਵਾਲ ਦੀ ਪੁਲਸ ਵੀ ਪੁੱਜ ਗਈ ਸੀ। ਪੁਲਸ ਮਾਮਲੇ ਦੀ ਜਾਂਚ ’ਚ ਲੱਗ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, ਨਾਬਾਲਗ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਸ਼ਾਮ ਦੀ ਹੈ। ਚੂਹੜਪੁਰ ਰੋਡ ਤੋਂ ਲਾਦੀਆਂ ਖੁਰਦ ਵੱਲੋਂ ਜਾਂਦੇ ਰਸਤੇ ’ਚ ਬਲਰਾਜ ਕਾਲੋਨੀ ’ਚ ਲਾਲੀ ਦਾ ਫਾਰਮ ਹਾਊਸ ਹੈ। ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲਾ ਰੋਹਿਤ ਕਪਿਲਾ ਅਤੇ ਉਸ ਦਾ ਦੋਸਤ ਲਾਲੀ ਦੇ ਫਾਰਮ ਹਾਊਸ ’ਚ ਗਏ ਸਨ। ਜਦ ਤਿੰਨੇ ਫਾਰਮ ਹਾਊਸ ’ਚ ਮੌਜੂਦ ਸਨ ਤਾਂ ਉੱਥੇ ਬਲੈਰੋ ਕਾਰ ’ਚੋਂ ਇਕ ਨੌਜਵਾਨ ਵੀ ਆ ਗਿਆ, ਜਿਸ ਨੇ ਉੱਥੇ ਗੋਲੀ ਚਲਾ ਦਿੱਤੀ ਸੀ, ਜੋ ਕਿ ਫਰਸ਼ ’ਤੇ ਲੱਗ ਕੇ ਲਾਲੀ ਦੇ ਪਿੱਛੇ ਖੜ੍ਹੇ ਕਪਿਲਾ ਦੇ ਗਰਦਨ ’ਤੇ ਜਾ ਲੱਗੀ।

ਇਹ ਖ਼ਬਰ ਵੀ ਪੜ੍ਹੋ - ਕੈਦੂਪੁਰ ਦੇ ਸਰਪੰਚ ਨੇ ਦਿੱਤੀ ਜਾਨ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਮਾਮਲਾ

ਗੋਲੀ ਦੀ ਆਵਾਜ਼ ਸੁਣ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਲਾਲੀ ਨਾਲ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ। ਲਾਲੀ ਅਤੇ ਉਸ ਦੇ ਦੋਸਤ ਨੇ ਰੋਹਿਤ ਕਪਿਲਾ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ, ਜੇਲ ’ਚ ਬੈਠੇ ਗੈਂਗਸਟਰ ਦਾ ਰਾਈਟ ਹੈਂਡ ਹੈ, ਜੋ ਕਿ ਫਿਰੌਤੀ ਮੰਗਣ ਵਰਗੇ ਸੰਗੀਨ ਜ਼ੁਰਮ ’ਚ ਜੇਲ ਵੀ ਜਾ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਲੋਕਾਂ ਦੀ ਮਦਦ ਨਾਲ ਪੁਲਸ ਨੇ ਫੜ ਲਿਆ ਹੈ। ਭਾਵੇਂ ਇਸ ਦੀ ਪੁਸ਼ਟੀ ਨਹੀਂ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News