ਲੁਧਿਆਣਾ : ਛੱਤ ''ਤੇ ਸੌਣ ਗਏ ਵਿਅਕਤੀ ਨੂੰ ਅਚਾਨਕ ਵੱਜੀ ਗੋਲੀ, ਜਾਂਚ ''ਚ ਜੁੱਟੀ ਪੁਲਸ

Saturday, Aug 14, 2021 - 12:51 PM (IST)

ਲੁਧਿਆਣਾ : ਛੱਤ ''ਤੇ ਸੌਣ ਗਏ ਵਿਅਕਤੀ ਨੂੰ ਅਚਾਨਕ ਵੱਜੀ ਗੋਲੀ, ਜਾਂਚ ''ਚ ਜੁੱਟੀ ਪੁਲਸ

ਲੁਧਿਆਣਾ (ਤਰੁਣ, ਬੱਸੀ) : ਲੁਧਿਆਣਾ ਦੇ ਕੁਲਦੀਪ ਨਗਰ  ਅਧੀਨ ਪੈਂਦੇ ਬਸਤੀ ਜੋਧੇਵਾਲ ਇਲਾਕੇ ਦੀ ਗਲੀ ਨੰਬਰ-4 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਜੋਧੇਵਾਲ 'ਚ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੇ ਮਕਾਨ 'ਚ ਇਰਫ਼ਾਨ ਨਾਂ ਦਾ ਵਿਅਕਤੀ ਕਿਰਾਏ 'ਤੇ ਰਹਿੰਦਾ ਹੈ। ਇਰਫ਼ਾਨ ਇਕ ਦਰਜੀ ਹੈ ਅਤੇ ਲੁਧਿਆਣਾ 'ਚ ਪਿਛਲੇ 9 ਸਾਲਾਂ ਤੋਂ ਸਿਲਾਈ ਦਾ ਕੰਮ ਕਰ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਇਰਫ਼ਾਨ ਖਾਨ ਖਾਣਾ ਖਾਣ ਤੋਂ ਬਾਅਦ ਛੱਤ 'ਤੇ ਸੌਣ ਲਈ ਗਿਆ।

ਇਹ ਵੀ ਪੜ੍ਹੋ : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 'ਵਾਹਨਾਂ' ਨੂੰ ਲੈ ਕੇ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ

ਰਾਤ ਕਰੀਬ 11 ਵਜੇ ਅਚਾਨਕ ਕਿਤਿਓਂ ਗੋਲੀ ਚੱਲੀ, ਜੋ ਸਿੱਧਾ ਉਸ ਦੀ ਬਾਂਹ 'ਤੇ ਲੱਗੀ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖੰਨਾ 'ਚ ਵਾਪਰੀ ਦਰਦਨਾਕ ਘਟਨਾ, ਗਰਮ ਲੋਹਾ ਡਿਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਮਜ਼ਦੂਰ (ਤਸਵੀਰਾਂ)

ਫਿਲਹਾਲ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਪੁਲਸ ਵੱਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਇਹ ਗੋਲੀ ਕਿੱਥੋਂ ਚੱਲੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News