ਵੱਡੀ ਖ਼ਬਰ : ਪੰਜਾਬ 'ਚ ਸੰਦੀਪ ਨੰਗਲ ਅੰਬੀਆਂ ਕਤਲ ਮਗਰੋਂ ਫਿਰ ਵੱਡਾ ਕਾਂਡ, ਕਬੱਡੀ ਮੈਚ 'ਚ ਮੁੜ ਚੱਲੀਆਂ ਗੋਲੀਆਂ

Thursday, Mar 31, 2022 - 09:53 AM (IST)

ਵੱਡੀ ਖ਼ਬਰ : ਪੰਜਾਬ 'ਚ ਸੰਦੀਪ ਨੰਗਲ ਅੰਬੀਆਂ ਕਤਲ ਮਗਰੋਂ ਫਿਰ ਵੱਡਾ ਕਾਂਡ, ਕਬੱਡੀ ਮੈਚ 'ਚ ਮੁੜ ਚੱਲੀਆਂ ਗੋਲੀਆਂ

ਬਠਿੰਡਾ : ਨਕੋਦਰ ਦੇ ਪਿੰਡ ਮੱਲ੍ਹੀਆਂ ਖੁਰਦ 'ਚ ਬੀਤੇ ਦਿਨੀਂ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਹੁਣ ਇਕ ਨਵਾਂ ਕਾਂਡ ਸਾਹਮਣੇ ਆਇਆ ਹੈ। ਹੁਣ ਬਠਿੰਡਾ ਦੇ ਪਿੰਡ ਕੋਠਾ ਗੁਰੂ 'ਚ ਕਬੱਡੀ ਟੂਰਨਾਮੈਂਟ ਦੌਰਾਨ ਮੁੜ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ਇਹ ਝਗੜਾ ਜ਼ਿਆਦਾ ਭਾਰ ਵਾਲੇ ਖਿਡਾਰੀ ਦੇ ਖੇਡਣ ਕਾਰਨ ਹੋਇਆ। ਇਸ ਤੋਂ ਬਾਅਦ ਭਗਤਾ ਵਾਲੀ ਟੀਮ ਨੇ 12 ਬੋਰ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੱਗੀ ਸੱਟ, ਡਾਕਟਰਾਂ ਵੱਲੋਂ ਆਰਾਮ ਦੀ ਸਲਾਹ

ਫਾਇਰਿੰਗ ਕਰਨ ਵਾਲੀ ਟੀਮ ਦੀ ਲੋਕਾਂ ਨੇ ਜੰਮ ਕੇ ਕੁੱਟਮਾਰ ਕੀਤੀ। ਫਿਲਹਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਫਾਇਰਿੰਗ ਕਰਨ ਵਾਲੀ ਟੀਮ ਦੇ ਲੋਕਾਂ 'ਤੇ ਪੁਲਸ ਨੇ ਧਾਰਾ-307 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਿਜਲੀ' ਨੂੰ ਲੈ ਕੇ ਕੇਂਦਰ ਦਾ ਪੰਜਾਬ ਨੂੰ ਨਵਾਂ ਝਟਕਾ, ਇਸ ਮੰਗ ਲਈ ਕੀਤੀ ਕੋਰੀ ਨਾਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News