Breaking: ਜਲੰਧਰ ''ਚ ਹੋਈ ਫਾਇਰਿੰਗ, ਨੀਲੀ ਬੱਤੀ ਵਾਲੀ ਗੱਡੀ ''ਤੇ ਆਏ ਪੁਲਸ ਮੁਲਾਜ਼ਮ ਨੇ ਚਲਾਈਆਂ ਗੋਲ਼ੀਆਂ

Sunday, Dec 17, 2023 - 06:12 AM (IST)

Breaking: ਜਲੰਧਰ ''ਚ ਹੋਈ ਫਾਇਰਿੰਗ, ਨੀਲੀ ਬੱਤੀ ਵਾਲੀ ਗੱਡੀ ''ਤੇ ਆਏ ਪੁਲਸ ਮੁਲਾਜ਼ਮ ਨੇ ਚਲਾਈਆਂ ਗੋਲ਼ੀਆਂ

ਜਲੰਧਰ (ਜ.ਬ.): ਥਾਣਾ ਮਕਸੂਦਾਂ ਅਧੀਨ ਆਉਂਦੀ ਮੰਡ ਚੌਕੀ ਅਧੀਨ ਪੈਂਦੇ ਪਿੰਡ ਬਸਤੀ ਇਬਰਾਹੀਮ ਖਾਂ ’ਚ ਮਾਮੂਲੀ ਤਕਰਾਰ ਤੋਂ ਬਾਅਦ ਪੀ. ਏ. ਪੀ. ’ਚ ਤਾਇਨਾਤ ਡੀ. ਐੱਸ. ਪੀ ਦਲਬੀਰ ਸਿੰਘ ਨੇ ਹਵਾ ’ਚ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲ਼ੀਆਂ ਚੱਲਣ ਦੀ ਸੂਚਨਾ ਮੰਡ ਚੌਕੀ ਦੀ ਪੁਲਸ ਨੂੰ ਦਿੱਤੀ ਗਈ ਤੇ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੁੱਤ ਨੇ ਸਿਰ ਕਲਮ ਕਰ ਕੇ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਨਾਲ ਵੀ ਕੀਤੀ ਸ਼ਰਮਨਾਕ ਕਰਤੂਤ

ਐਡ. ਗੁਰਮੇਜ ਸਿੰਘ ਵਾਸੀ ਇਬਰਾਹਿਮ ਖਾਂ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਜੋਤ ਸਿੰਘ (ਜੋ ਕਿ ਲਾਅ ਦਾ ਵਿਦਿਆਰਥੀ ਹੈ) ਆਪਣੇ ਦੋਸਤ ਭੁਪਿੰਦਰ ਸਿੰਘ ਨਾਲ ਪਿੰਡ ਦੇ ਸਰਪੰਚ ਦੇ ਘਰ ਕਿਸੇ ਪ੍ਰੋਗਰਾਮ ’ਚ ਗਿਆ ਹੋਇਆ ਸੀ ਤੇ ਇਸ ਦੌਰਾਨ ਉਹ ਪਹਿਲਾਂ ਹੀ ਉੱਥੇ ਮੌਜੂਦ ਸੀ ਤੇ ਪੁਲਸ ਮੁਲਾਜ਼ਮ, ਜੋ ਪੰਜਾਬ ਪੁਲਸ ਦੇ ਆਪਣੇ ਹੀ ਡੀ. ਐੱਸ. ਪੀ. ਦੱਸ ਰਿਹਾ ਸੀ ਤੇ ਕਾਰ ਦਾ ਹਾਰਨ ਵਜਾਉਣ ਕਾਰਨ ਹੋਏ ਝਗੜੇ ਕਾਰਨ ਗਾਲਾਂ ਕੱਢਣ ਲੱਗ ਪਿਆ।

ਰਮੇਜ ਨੇ ਦੱਸਿਆ ਕਿ ਜਦੋਂ ਉਸ ਦੇ ਲੜਕੇ ਨੇ ਗਾਲਾਂ ਦਾ ਵਿਰੋਧ ਕੀਤਾ ਤਾਂ ਪੁਲਸ ਮੁਲਾਜ਼ਮ ਨੇ ਉਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡੀ. ਐੱਸ. ਪੀ. ਨੇ ਨਸ਼ੇ ਦੀ ਹਾਲਤ ’ਚ 4 ਗੋਲੀਆਂ ਚਲਾਈਆਂ। ਹਾਲਾਂਕਿ ਚਾਰੋਂ ਗੋਲੀਆਂ ਕਿਸੇ ਨੂੰ ਨਹੀਂ ਲੱਗੀਆਂ ਤੇ ਵੱਡੀ ਘਟਨਾ ਟਲ ਗਈ ਤੇ 2 ਗੋਲੀਆਂ ਦੇ ਖੋਲ ਵੀ ਬਰਾਮਦ ਹੋਏ। ਇਸ ਸਾਰੀ ਘਟਨਾ ਦੀ ਸੂਚਨਾ ਥਾਣਾ ਮਕਸੂਦਾਂ ਅਧੀਨ ਪੈਂਦੀ ਮੰਡ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਦਿੱਤੀ ਗਈ ਤਾਂ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਟੀਮ ਨੇ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਬਾਰੇ ਕੋਈ ਪੁੱਛ-ਪੜਤਾਲ ਨਹੀਂ ਕੀਤੀ ਤੇ ਨਾ ਹੀ ਪੁਲਸ ਨੇ ਗੋਲੀਆਂ ਦੇ ਖੋਲ ਆਪਣੇ ਕਬਜ਼ੇ ’ਚ ਲਏ |

ਇਹ ਖ਼ਬਰ ਵੀ ਪੜ੍ਹੋ - ਗਿਆਸਪੁਰਾ ਗੈਸ ਲੀਕ ਕਾਂਡ: 11 ਲੋਕਾਂ ਦੀ ਮੌਤ ਦੀ ਜਾਂਚ ਲਈ ਫਿਰ ਲੁਧਿਆਣੇ ਪਹੁੰਚੀ NGT ਦੀ ਟੀਮ

ਗੁਰਮੇਜ ਨੇ ਦੱਸਿਆ ਕਿ ਜਦੋਂ ਡੀ. ਐੱਸ. ਪੀ. ਦੱਸਣ ਵਾਲੇ ਪੁਲਸ ਮੁਲਾਜ਼ਮ ਨੇ ਜਦੋਂ ਉਸ ਦੇ ਲੜਕੇ ’ਤੇ ਗੋਲੀਆਂ ਚਲਾ ਦਿੱਤੀਆਂ ਤਾਂ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਪੁਲਸ ਮੁਲਾਜ਼ਮ ਦਾ ਰਿਵਾਲਵਰ ਖੋਹ ਲਿਆ ਤੇ ਆਪਣੇ ਕੋਲ ਰੱਖ ਲਿਆ। ਪੁਲਸ ਨੇ ਮੌਕੇ ’ਤੇ ਸਰਪੰਚ ਕੋਲ ਰੱਖਿਆ ਰਿਵਾਲਵਰ ਬਰਾਮਦ ਨਹੀਂ ਕੀਤਾ ਤੇ ਨਾ ਹੀ ਉਸ ਦੀ ਕੋਈ ਪੁੱਛ-ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਦੀ ਕਾਰ ’ਤੇ ਪੁਲਸ ਤੇ ਵੀ.ਆਈ.ਪੀ. ਸਟਿੱਕਰ ਵੀ ਲੱਗਾ ਹੋਇਆ ਹੈ। ਸੂਤਰਾਂ ਅਨੁਸਾਰ ਪੁਲਸ ਮੁਲਾਜ਼ਮ ਇਸ ਮਾਮਲੇ ਨੂੰ ਦਬਾਉਂਦੇ ਨਜ਼ਰ ਆਏ ਤੇ ਜਦੋਂ ਕਿਸੇ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਸ ਮੁਲਾਜ਼ਮਾਂ ਨੇ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸਿਆ।

ਆਪਣੀ ਸੁਰੱਖਿਆ ਲਈ ਡੀ. ਐੱਸ. ਪੀ. ਨੇ ਚਲਾਈਆਂ ਗੋਲੀਆਂ : ਐੱਸ.ਐੱਚ.ਓ.

ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਨੇ ਦੱਸਿਆ ਕਿ ਪਿੰਡ ਬਸਤੀ ਇਬਰਾਹੀਮ ਖਾਂ ਨੇੜੇ ਰਹਿੰਦੇ ਅਰਜੁਨ ਐਵਾਰਡੀ ਡੀ. ਐੱਸ. ਪੀ. ਦਲਬੀਰ ਸਿੰਘ ਉਕਤ ਪਿੰਡ ਦੇ ਸਰਪੰਚ ਦੇ ਘਰ ਗਿਆ ਸੀ ਤਾਂ ਉਥੇ ਮੌਜੂਦ ਲੋਕਾਂ ਦਾ ਉਸ ਨਾਲ ਝਗੜਾ ਹੋ ਗਿਆ। ਇਸ ਦੌਰਾਨ ਡੀ. ਐੱਸ. ਪੀ. ਦਲਬੀਰ ਸਿੰਘ ਨੇ ਆਪਣੇ ਬਚਾਅ ਲਈ ਰਿਵਾਲਵਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਗੁਰਮੇਜ ਸਿੰਘ ਤੇ ਹੋਰਨਾਂ ਨੇ ਡੀ. ਐੱਸ. ਪੀ. ’ਤੇ ਗੋਲੀਆਂ ਚਲਾਉਣ ਤੇ ਨਸ਼ਾ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਗੋਲੀਬਾਰੀ ਤੋਂ ਬਾਅਦ ਦੋ ਖੋਲ ਬਰਾਮਦ ਹੋਏ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News