ਡੇਰਾਬੱਸੀ 'ਚ ਕਾਂਗਰਸੀ ਆਗੂ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ

Wednesday, May 15, 2019 - 10:59 AM (IST)

ਡੇਰਾਬੱਸੀ 'ਚ ਕਾਂਗਰਸੀ ਆਗੂ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ

ਡੇਰਾਬੱਸੀ (ਕੁਲਦੀਪ) : ਕਾਂਗਰਸੀ ਆਗੂ ਅਤੇ ਬਲਾਕ ਸਮਿਤੀ ਮੈਂਬਰ ਰੌਸ਼ਨੀ ਦੇਵੀ ਦੇ ਬੇਟੇ ਲੱਖੀ ਚੌਧਰੀ 'ਤੇ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਲੱਖੀ ਚੌਧਰੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਹਸਪਤਾਲ 'ਚ ਇਲਾਜ ਲਈ ਭਰਤੀ ਹੋਏ ਲੱਖੀ ਚੌਧਰੀ ਨੇ ਦੱਸਿਆ ਕਿ ਉਹ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਰਾਤ ਦੇ ਕਰੀਬ 11 ਵਜੇ ਆਪਣੇ ਇਕ ਸਾਥੀ ਨਾਲ ਡੇਰਾਬੱਸੀ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਰਸਤੇ 'ਚ ਉਨ੍ਹਾਂ ਦੇ ਸਾਥੀ ਨੇ ਬਹਾਨੇ ਨਾਲ ਗੱਡੀ ਰੁਕਵਾ ਲਈ, ਜਿਸ ਤੋਂ ਬਾਅਦ ਘਾਤ ਲਾ ਕੇ ਬੈਠੇ ਪਿੰਡ ਦੇ ਰਹਿਣ ਵਾਲੇ 4 ਨੌਜਵਾਨਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਲੱਖੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਨ੍ਹਾਂ ਦਾ ਸਾਥੀ ਵੀ ਹਮਲਾਵਰਾਂ ਨਾਲ ਫਰਾਰ ਹੋ ਗਿਆ।
 


author

Babita

Content Editor

Related News