ਤਲਵੰਡੀ ਭਾਈ ’ਚ ਵੱਡੀ ਵਾਰਦਾਤ, ਆੜ੍ਹਤੀਏ ਦੀ ਦੁਕਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਇਕ ਦੀ ਮੌਤ

Friday, Jun 23, 2023 - 06:30 PM (IST)

ਤਲਵੰਡੀ ਭਾਈ ’ਚ ਵੱਡੀ ਵਾਰਦਾਤ, ਆੜ੍ਹਤੀਏ ਦੀ ਦੁਕਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ, ਇਕ ਦੀ ਮੌਤ

ਤਲਵੰਡੀ ਭਾਈ (ਗੁਲਾਟੀ) : ਅੱਜ ਦੁਪਹਿਰ ਸਮੇਂ ਦਿਨ-ਦਿਹਾੜੇ ਸਥਾਨਕ ਇਕ ਆੜ੍ਹਤ ਦੀ ਦੁਕਾਨ ’ਤੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ, ਜੋ ਆਟਾ ਚੱਕੀ ਦਾ ਮਾਲਕ ਸੀ। ਜਿਸ ਦੇ ਪੱਟ ਵਿੱਚ ਗੋਲ਼ੀ ਲੱਗੀ। 

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਤੇ ਉਸ ਦੀ ਮਾਂ ’ਤੇ ਹੋਏ ਹਮਲੇ ’ਚ ਵੱਡਾ ਖ਼ੁਲਾਸਾ, ਹੈਰਾਨ ਕਰਦਾ ਸੱਚ ਆਇਆ ਸਾਹਮਣੇ

ਗੋਲ਼ੀ ਲੱਗਣ ਕਾਰਣ ਖੂਨ ਨਾਲ ਲਥਪਥ ਹੋਏ ਪ੍ਰੇਮ ਕੁਮਾਰ ਨੂੰ ਇਲਾਜ ਲਈ ਸਥਾਨਕ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ, ਜਿਸਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਮੋਗਾ ਲਈ ਰੈਫਰ ਕਰ ਦਿੱਤਾ ਗਿਆ ਪਰ ਉਕਤ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਹੈ। 

ਇਹ ਵੀ ਪੜ੍ਹੋ : ਰਾਸ਼ਨ ਡਿਪੂਆਂ ਲਈ ਅਹਿਮ ਖ਼ਬਰ, ਸਿਵਲ ਸਪਲਾਈ ਵਿਭਾਗ ਵਲੋਂ ਜਾਰੀ ਹੋਏ ਸਖ਼ਤ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News