ਜ਼ੀਰਕਪੁਰ 'ਚ ਪੁਲਸ ਨੇ ਗੈਂਗਸਟਰ ਨੂੰ ਪਾ ਲਿਆ ਘੇਰਾ, ਦੋਹਾਂ ਪਾਸਿਓਂ ਚੱਲੀਆਂ ਗੋਲੀਆਂ

10/13/2023 4:57:08 PM

ਜ਼ੀਰਕਪੁਰ : ਜ਼ੀਰਕਪੁਰ 'ਚ ਪੁਲਸ ਵੱਲੋਂ ਇਕ ਗੈਂਗਸਟਰ ਨੂੰ ਘੇਰਾ ਪਾ ਲਿਆ ਗਿਆ। ਇਸ ਦੌਰਾਨ ਗੈਂਗਸਟਰ ਨੇ ਪੁਲਸ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਪੁਲਸ ਨੇ ਵੀ ਉਸ 'ਤੇ ਗੋਲੀ ਚਲਾਈ। ਇਸ ਕਾਰਨ ਗੈਂਗਸਟਰ ਦੇ ਪੈਰ 'ਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ASI ਦੀ ਧੀ ਬਣੀ ਜੱਜ, ਡੇਰਾਬੱਸੀ ਦੇ ਪਿੰਡ ਦੀ ਰਹਿਣ ਵਾਲੀ ਹੈ ਤੇਜਿੰਦਰ ਕੌਰ

ਮਿਲੀ ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ 8 ਤੋਂ 10 ਗੈਂਗਸਟਰਾਂ ਵੱਲੋਂ ਬਲਟਾਣਾ 'ਚ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੌਰਾਨ 2-3 ਲੋਕ ਜ਼ਖਮੀ ਹੋ ਗਏ ਸਨ, ਜਦੋਂ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ 13 ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ, ਅਦਾਲਤ ਅੱਗੇ ਇਕ ਨਾ ਚੱਲੀ

ਇਸ ਕੇਸ ਦੇ ਸਿਲਸਿਲੇ 'ਚ ਪੁਲਸ ਵਲੋਂ ਗੋਲੀ ਚਲਾਉਣ ਵਾਲੇ ਗੈਂਗਸਟਰਾਂ ਦੀ ਭਾਲ ਕੀਤੀ ਜਾ ਰਹੀ ਸੀ। ਜਦੋਂ ਪੁਲਸ ਨੂੰ ਇਨ੍ਹਾਂ 'ਚੋਂ ਇਕ ਗੈਂਗਸਟਰ ਬਾਰੇ ਸੂਹ ਮਿਲੀ ਤਾਂ ਪੁਲਸ ਨੇ ਉਸ ਨੂੰ ਘੇਰਾ ਪਾ ਲਿਆ। ਫਿਲਹਾਲ ਗੈਂਗਸਟਰ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News