ਪਟਾਕਿਆਂ ਦੇ ਸਟਾਲ ਲੱਗੇ, ਕੋਈ ਵਿਭਾਗ ਨਹੀਂ ਦੱਸ ਸਕਿਆ ਆਗਿਆ ਕਿਸ ਨੇ ਦਿੱਤੀ?
Wednesday, Nov 13, 2019 - 01:17 PM (IST)

ਚੰਡੀਗੜ੍ਹ (ਸਾਜਨ) : ਦੀਵਾਲੀ ਤੋਂ ਬਾਅਦ ਗੁਰਪੁਰਬ 'ਤੇ ਸ਼ਹਿਰ 'ਚ ਕਈ ਥਾਵਾਂ 'ਤੇ ਦੁਕਾਨਦਾਰਾਂ ਨੇ ਪਟਾਕਿਆਂ ਦੇ ਸਟਾਲ ਸਜਾਏ ਹੋਏ ਸਨ, ਜਿਨ੍ਹਾਂ ਦੀ ਨਾ ਤਾਂ ਅਸਟੇਟ ਦਫਤਰ ਤੋਂ ਅਤੇ ਨਾ ਹੀ ਫਾਇਰ ਦਫਤਰ ਤੋਂ ਕਲੀਅਰੈਂਸ ਲਈ ਗਈ ਸੀ। ਅਸਟੇਟ ਦਫਤਰ ਦੇ ਅਧਿਕਾਰੀ ਇਸ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਸਨ ਅਤੇ ਕਹਿ ਰਹੇ ਸਨ ਕਿ ਦੀਵਾਲੀ ਦੇ ਨਾਲ ਹੀ ਜਿਨ੍ਹਾਂ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਸੀ, ਉਨ੍ਹਾਂ ਨੇ ਹੀ ਇਹ ਸਟਾਲ ਸਜਾਏ ਹੋਣਗੇ। ਨਵੇਂ ਸਿਰੇ ਤੋਂ ਪਟਾਕੇ ਲਾਉਣ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਗਈ। ਸੈਕਟਰ-43 ਸਹਿਤ ਅਟਾਵਾ 'ਚ ਕਈ ਥਾਵਾਂ 'ਤੇ ਪਟਾਕਿਆਂ ਦੀਆਂ ਦੁਕਾਨਾਂ ਸਜੀਆਂ ਸਨ। ਸਟਾਲ ਵੀ ਇਕ-ਦੋ ਨਹੀਂ, ਸਗੋਂ ਦਰਜਨਾਂ 'ਚ ਸਨ, ਜਿਸ ਨੂੰ ਲੈ ਕੇ ਨਾ ਤਾਂ ਅਸਟੇਟ ਦਫਤਰ ਤੇ ਨਾ ਹੀ ਨਿਗਮ ਦੇ ਫਾਇਰ ਵਿਭਾਗ ਨੂੰ ਪਰਵਾਹ ਹੈ।