...ਤੇ ਫਾਇਰ ਸਟੇਸ਼ਨਾਂ 'ਤੇ ਨਹੀਂ 'ਅਮਰਜੈਂਸੀ ਲਾਈਟ ਬੈਕਅਪ ਸਿਸਟਮ'
Monday, Aug 12, 2019 - 04:28 PM (IST)

ਚੰਡੀਗੜ੍ਹ (ਸੰਦੀਪ) : ਸ਼ਹਿਰ 'ਚ ਕਿਸੇ ਵੀ ਸਥਾਨ 'ਤੇ ਅੱਗ ਲੱਗਣ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਹਾਦਸੇ ਅਤੇ ਅਮਰਜੈਂਸੀ 'ਚ ਕੰਮ ਕਰਨ ਵਾਲੇ ਫਾਇਰ ਵਿਭਾਗ ਦੇ ਫਾਇਰ ਸਟੇਸ਼ਨਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਕੋਲ ਆਪਣਾ ਅਮਰਜੈਂਸੀ ਲਾਈਟ ਬੈਕਅਪ ਸਿਸਟਮ ਤੱਕ ਨਹੀਂ ਹੈ। ਜੇਕਰ ਫਾਇਰ ਸਟੇਸ਼ਨ ਦੀ ਲਾਈਟ ਗੁੱਲ ਤਾਂ ਬਸ ਫਾਇਰ ਸਟੇਸ਼ਨ 'ਚ ਲਾਈਟ ਨਾਲ ਚੱਲਣ ਵਾਲੇ ਸਾਰੇ ਉਪਕਰਨਾਂ ਦਾ ਕੰਮ ਵੀ ਉਸ ਸਮੇਂ ਬੰਦ। ਅਜਿਹੇ 'ਚ ਫਾਇਰ ਸਟੇਸ਼ਨ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਂਦਾ ਹੈ ਅਤੇ ਫਾਇਰ ਸਟੇਸ਼ਨ ਦੀ ਅਮਰਜੈਂਸੀ 'ਚ ਜੋ ਬੇਹੱਦ ਮਹੱਤਵਪੂਰਨ ਭੂਮਿਕਾ ਹੈ, ਉਹ ਵੀ ਕਿਤੇ ਨਾ ਕਿਤੇ ਖਦਸ਼ੇ 'ਚ ਆ ਜਾਂਦੀ ਹੈ। ਅਜਿਹੇ 'ਚ ਸ਼ਹਿਰ ਦੇ ਸਾਰੇ ਫਾਇਰ ਸਟੇਸ਼ਨਾਂ 'ਤੇ ਅਮਰਜੈਂਸੀ ਲਾਈਟ ਬੈਕਅਪ ਸਿਸਟਮ ਲਾਇਆ ਜਾਣਾ ਬੇਹੱਦ ਜ਼ਰੂਰੀ ਹੈ।
ਇੱਥੇ ਕੁਝ ਦਿਨ ਪਹਿਲਾਂ ਹੀ ਇੰਡਸਟਰੀਅਲ ਏਰੀਆ ਸਥਿਤ ਇਕ ਮਠਿਆਈ ਦੀ ਫੈਕਟਰੀ 'ਚ ਭਿਆਨਕ ਅੱਗ ਲੱਗੀ ਸੀ, ਆਲਮ ਇਹ ਸੀ ਕਿ ਉਸ ਏਰੀਏ ਦੀ ਪੂਰੀ ਲਾਈਟ ਤੱਕ ਬੰਦ ਕਰਨੀ ਪਈ ਸੀ। ਅਜਿਹੇ 'ਚ ਇੰਡਸਟਰੀਅਲ ਏਰੀਆ ਸਥਿਤ ਫਾਇਰ ਸਟੇਸ਼ਨ ਦੀ ਲਾਈਟ ਵੀ ਬੰਦ ਸੀ ਪਰ ਇੱਥੇ ਕਿਸੇ ਵੀ ਤਰ੍ਹਾਂ ਦਾ ਅਮਰਜੈਂਸੀ ਲਾਈਟ ਬੈਕਅਪ ਸਿਸਟਮ ਨਾ ਹੋਣ ਕਾਰਨ ਵਾਟਰ ਬੂਜਰ 'ਚ ਪਾਣੀ ਭਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਪਾਣੀ ਵਾਲੀ ਮੋਟਰ ਵੀ ਨਹੀਂ ਚੱਲੀ ਸੀ ਅਤੇ ਇਹੀ ਕਾਰਨ ਸੀ ਇਕ ਵਾਟਰ ਬੂਜਰ ਸ਼ਹਿਰ ਦੇ ਹੋਰ ਸਟੇਸ਼ਨਾਂ ਤੋਂ ਭਰ-ਭਰ ਕੇ ਇੱਥੇ ਲਿਆਂਦੇ ਜਾ ਰਹੇ ਸਨ। ਇਹੀ ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨ 'ਚ ਲਾਈਟ ਬੈਕਅਪ ਸਿਸਟਮ ਹੁੰਦਾ ਤਾਂ ਵਾਟਰ ਬੂਜਰ ਨੂੰ ਇੱਥੇ ਭਰਿਆ ਜਾ ਸਕਦਾ ਸੀ ਅਤੇ ਬੂਜਰ ਛੇਤੀ ਤੋਂ ਛੇਤੀ ਭਰੇ ਜਾਣ ਤੋਂ ਬਾਅਦ ਮੌਕੇ 'ਤੇ ਪਹੁੰਚਾਏ ਜਾ ਸਕਦੇ ਸਨ। ਅਜਿਹੇ 'ਚ ਜੇਕਰ ਘਟਨਾ ਥਾਂ ਦੇ ਨੇੜੇ ਦੇ ਸਾਰੇ ਫਾਇਰ ਸਟੇਸ਼ਨਾਂ ਦੀ ਲਾਈਟ ਗੁੱਲ ਹੋ ਜਾਵੇ ਤਾਂ ਵਾਟਰ ਬੂਜਰ ਭਰਨ ਲਈ ਦੂਰ ਸਥਿਤ ਫਾਇਰ ਸਟੇਸ਼ਨਾਂ ਦੇ ਭਰੋਸੇ ਰਹਿਣਾ ਪਵੇਗਾ, ਜੋ ਹਾਦਸੇ ਦੇ ਬੁਰੇ ਨਤੀਜਿਆਂ ਦਾ ਕਾਰਨ ਬਣ ਸਕਦਾ ਹੈ।