ਅੱਗ ਲੱਗਣ ਨਾਲ 4 ਏਕੜ 5 ਕਨਾਲ ਕਣਕ ਦੀ ਫਸਲ ਸੜੀ

Tuesday, Apr 17, 2018 - 04:08 AM (IST)

ਅੱਗ ਲੱਗਣ ਨਾਲ 4 ਏਕੜ 5 ਕਨਾਲ ਕਣਕ ਦੀ ਫਸਲ ਸੜੀ

ਭੁਲੱਥ, (ਰਜਿੰਦਰ)- ਕਸਬਾ ਭੁਲੱਥ ਤੋਂ ਬਗਵਾਨਪੁਰ ਰੋਡ 'ਤੇ ਅੱਜ ਦੁਪਹਿਰ ਵੇਲੇ ਕਣਕ ਦੀ ਫਸਲ ਨੂੰ ਅਚਨਚੇਤ ਅੱਗ ਲੱਗ ਗਈ, ਜਿਸ ਦੌਰਾਨ ਜਸਵੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕਮਰਾਏ ਦੀ 4 ਏਕੜ ਅਤੇ ਨਰਿੰਦਰਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਸਿੱਧਵਾਂ ਦੀ 5 ਕਨਾਲ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਦੱਸਣਯੋਗ ਹੈ ਕਿ ਕਣਕ ਨੂੰ ਅੱਗ ਲੱਗਣ 'ਤੇ ਕਿਸਾਨਾਂ ਤੇ ਸਥਾਨਕ ਲੋਕਾਂ ਨੇ ਮੁਸਤੈਦੀ ਵਰਤਦਿਆਂ ਅੱਗ 'ਤੇ ਕਾਬੂ ਤਾਂ ਪਾ ਲਿਆ ਪਰ ਇਸ ਦੌਰਾਨ 4 ਏਕੜ 5 ਕਨਾਲ ਕਣਕ ਦੀ ਫਸਲ ਸੜ ਗਈ ਜਦਕਿ ਦੂਜੇ ਪਾਸੇ ਅੱਗ ਬੁਝਾਏ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਇਥੇ ਪਹੁੰਚ ਗਈ। ਇਸ ਦੌਰਾਨ ਕਿਸਾਨ ਦੋਸ਼ ਲਾ ਰਹੇ ਸਨ ਕਿ ਕਣਕ ਦੀ ਫਸਲ ਨੂੰ ਅੱਗ ਬਿਜਲੀ ਦੀਆਂ ਤਾਰਾਂ ਵਿਚੋਂ ਹੋਏ ਸ਼ਾਰਟ-ਸਰਕਟ ਨਾਲ ਲੱਗੀ ਹੈ। 


Related News