ਬਜ਼ੁਰਗ ਮਾਂ ਨੂੰ ਨੂੰਹ-ਪੁੱਤ ਨੇ ਲਾਈ ਅੱਗ

11/20/2019 9:09:47 PM

ਫ਼ਰੀਦਕੋਟ,(ਰਾਜਨ) : ਪਿੰਡ ਗੋਲੇਵਾਲਾ ਦੀ ਘਣੀਆ ਪੱਤੀ ਵਿਖੇ ਇਕ ਬਜ਼ੁਰਗ ਔਰਤ 'ਤੇ ਮਿੱਟੀ ਦਾ ਤੇਲ ਪਾ ਕੇ ਉਸ ਦੇ ਨੂੰਹ-ਪੁੱਤ ਵੱਲੋਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ। ਜਿਸ 'ਤੇ ਬਾਬੂ ਰਾਮ ਪੁੱਤਰ ਨਾਥ ਰਾਮ ਦੇ ਬਿਆਨਾਂ 'ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਪ੍ਰਭਾਵਿਤ
ਬਜ਼ੁਰਗ ਔਰਤ ਇਸ ਵੇਲੇ ਡੀ. ਐੱਮ. ਸੀ ਲੁਧਿਆਣਾ ਵਿਖੇ ਇਲਾਜ ਅਧੀਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਮੁਕੱਦਮੇ ਦੇ ਤਫ਼ਤੀਸ਼ੀ ਐੱਸ. ਆਈ ਦਿਲਬਾਗ ਸਿੰਘ ਫ਼ਰੀਦਕੋਟ ਨੇ ਦੱਸਿਆ ਕਿ ਬਿਆਨ ਕਰਤਾ ਬਾਬੂ ਰਾਮ ਨੇ ਬਿਆਨ ਦਿੱਤਾ ਕਿ ਉਸ ਦੇ ਨੂੰਹ-ਪੁੱਤ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਸਨ। ਜਦੋਂ ਉਸ ਦੀ ਪਤਨੀ ਊਸ਼ਾ ਰਾਣੀ (65) ਸਵੇਰੇ ਗਰਮ ਪਾਣੀ ਕਰਨ ਲਈ ਹਾਰੇ 'ਚ ਪਾਥੀਆਂ ਲਗਾ ਰਹੀ ਸੀ ਤਾਂ ਨਾਲ ਹੀ ਮਿੱਟੀ ਦੇ ਤੇਲ ਵਾਲਾ ਡੱਬਾ ਪਿਆ ਸੀ। ਬਾਬੂ ਰਾਮ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਅਮਨਦੀਪ ਕੌਰ ਨੇ ਉਸ ਦੀ ਪਤਨੀ 'ਤੇ ਮਿੱਟੀ ਦਾ ਤੇਲ ਪਾ ਦਿੱਤਾ ਤੇ ਲੜਕੇ ਜਸਮੇਲ ਸਿੰਘ ਦੇ ਆਖਣ 'ਤੇ ਜਾਨੋਂ ਮਾਰਨ ਦੀ ਨੀਯਤ ਨਾਲ ਅੱਗ ਲਾ ਦਿੱਤੀ।


Related News