ਕਿਸਾਨਾਂ-ਮਜ਼ਦੂਰਾਂ ਨੇ ਸਾਡ਼ੀ ਪੰਜਾਬ ਸਰਕਾਰ ਦੀ ਅਰਥੀ

Wednesday, Jul 11, 2018 - 07:47 AM (IST)

ਕਿਸਾਨਾਂ-ਮਜ਼ਦੂਰਾਂ ਨੇ ਸਾਡ਼ੀ ਪੰਜਾਬ ਸਰਕਾਰ ਦੀ ਅਰਥੀ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਸੈਂਕਡ਼ੇ ਕਿਸਾਨਾਂ-ਮਜ਼ਦੂਰਾਂ ਵੱਲੋਂ ਪਿੰਡ ਸੈਦੋਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾਡ਼ੀ ਗਈ।  ਇਸ ਮੌਕੇ ਯੂਨੀਅਨ ਦੇ ਆਗੂਆਂ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਸੁਦਾਗਰ ਸਿੰਘ ਖਾਈ, ਮੁਖਤਿਆਰ ਸਿੰਘ ਘੋਨੀ, ਗੁਰਮੇਲ ਸਿੰਘ ਆਦਿ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਨੌਜਵਾਨੀ ਅੱਜ ਵੱਡੀ ਪੱਧਰ ’ਤੇ ਨਸ਼ਿਆਂ ਦੀ ਦਲ-ਦਲ ’ਚ ਫਸੀ ਹੋਈ ਹੈ। ਹਰ ਰੋਜ਼ ਨੌਜਵਾਨਾਂ  ਦੀ ਮੌਤ ਹੋ ਰਹੀ  ਹੈ। ਪੰਜਾਬ ’ਚ ਨੌਜਵਾਨਾਂ ਲਈ ਕੋਈ ਰੋਜ਼ਗਾਰ ਨਹੀਂ  ਹੈ। ਪਡ਼੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਾ ਦੇ ਕੇ ਰਾਜਨੀਤਕ ਲੀਡਰਾਂ ਵੱਲੋਂ  ਵੋਟਾਂ ਵੇਲੇ ਮੁਫਤ ਨਸ਼ੇ  ਵਰਤਾਉਣ ਕਾਰਨ ਉਹ ਨਸ਼ੇ ਦੇ ਜਾਲ ’ਚ ਫਸ ਜਾਂਦੇ ਹਨ। ਪੁਲਸ ਪ੍ਰਸ਼ਾਸਨ ਵੀ ਰਾਜਨੀਤਕ ਲੀਡਰਾਂ ਦੇ ਥੱਲੇ ਕੰਮ ਕਰਦਾ ਹੈ।  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਬਾਹਰ ਕੱਢ ਕੇ ਆਪਣੇ ਹੱਕ ਲੈਣ ਲਈ ਲਾਮਬੰਦ ਕਰੇਗੀ। ਇਸ ਮੌਕੇ ਦਵਿੰਦਰ ਸਿੰਘ, ਰਣਧੀਰ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ, ਹਰਦਿਆਲ ਸਿੰਘ, ਗੁਰਦਿਆਲ ਸਿੰਘ ਬਾਬਾ, ਮਿੱਠੂ ਸਿੰਘ, ਬਚਿੱਤਰ ਸਿੰਘ, ਜੀਵਨ ਸਿੰਘ, ਬਚਨ ਸਿੰਘ, ਲਾਭ ਸਿੰਘ, ਮੱਖਣ ਸਿੰਘ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ।          


Related News