ਬੀ.ਐੱਮ.ਸੀ. ਚੌਕ ਨੇੜੇ ਲੱਗੀ ਅੱਗ, ਮਚੀ ਹਫੜਾ-ਦਫੜੀ

Friday, May 31, 2019 - 08:04 PM (IST)

ਬੀ.ਐੱਮ.ਸੀ. ਚੌਕ ਨੇੜੇ ਲੱਗੀ ਅੱਗ, ਮਚੀ ਹਫੜਾ-ਦਫੜੀ

ਜਲੰਧਰ (ਅਮਿਤ ਠਾਕੁਰ)—ਚੋਣਾਂ ਖਤਮ ਹੋਏ ਕਰੀਬ ਇਕ ਹਫਤੇ ਤੋਂ ਉਪਰ ਹੋ ਗਿਆ ਹੈ, ਪਰ ਪ੍ਰਸ਼ਾਸਨ ਵਲੋਂ ਰਿਟਨਿੰਗ ਅਫਸਰ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਲਈ ਖਾਣ-ਪੀਣ ਨੂੰ ਜਿਹੜੇ ਡਿਸਪੋਜ਼ਲ 'ਚ ਦਿੱਤਾ ਗਿਆ ਸੀ। ਉਸ ਦੇ ਕਾਰਨ ਅੱਜ ਹੰਸ ਰਾਜ ਸਟੇਡੀਅਮ ਦੇ ਅੰਦਰ ਪਏ ਡਿਸਪੋਜ਼ਲ 'ਚ ਅੱਗ ਲੱਗ ਗਈ। ਜਿਸ ਕਾਰਨ ਨਾਲ ਲੱਗਦੇ ਕਾਰ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

PunjabKesari

ਜਾਣਕਾਰੀ ਮੁਤਾਬਕ ਹੰਸ ਰਾਜ ਸਟੇਡੀਅਮ ਦੇ ਅੰਦਰ ਪਏ ਕੂੜੇ ਨੂੰ ਕਿਸੇ ਨੇ ਅੱਗ ਲਗਾ ਦਿੱਤੀ। ਅੱਗ ਦੀਆਂ ਲਪਟਾਂ ਉੱਥੇ ਖੜ੍ਹੀਆਂ ਗੱਡੀਆਂ ਤੱਕ ਪਹੁੰਚ ਗਈਆਂ, ਜਿਸ ਦੇ ਕਾਰਨ ਕਾਰ ਬਾਜ਼ਾਰ ਦੇ ਮਾਲਕਾਂ ਨੇ ਤੁਰੰਤ ਗੱਡੀਆਂ ਨੂੰ ਉੱਥੋਂ ਹਟਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਕੂੜਾ ਚੋਣਾਂ ਵਾਲੇ ਦਿਨ ਸੁੱਟਿਆ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੇ ਕੂੜਾ ਚੁੱਕਣ ਲਈ ਅਧਿਕਾਰੀਆਂ ਨੂੰ ਕਿਹਾ ਸੀ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ ਅਤੇ ਇਹ ਹਾਦਸਾ ਹੋ ਗਿਆ। 


author

Shyna

Content Editor

Related News