ਘਰ ''ਚ ਅੱਗ ਲੱਗਣ ਨਾਲ ਸਵੈ ਰੁਜ਼ਗਾਰ ਕਾਰੋਬਾਰ ਹੋਇਆ ਰਾਖ, ਲੱਖਾਂ ਦੇ ਨੁਕਸਾਨ ਦਾ ਖ਼ਦਸ਼ਾ
Friday, Sep 18, 2020 - 05:59 PM (IST)
ਜਲਾਲਾਬਾਦ (ਸੇਤੀਆ,ਨਿਖੰਜ,ਜਤਿੰਦਰ): ਦਸ਼ਮੇਸ਼ ਨਗਰੀ 'ਚੋਂ ਰਾਤ ਕਰੀਬ 2 ਵਜੇ ਇਕ ਘਰ 'ਚ ਅੱਜ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ, ਜਿਸ 'ਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ।ਜਾਣਕਾਰੀ ਅਨੁਸਾਰ ਦਸ਼ਮੇਸ਼ ਨਗਰੀ 'ਚੋਂ ਘਰ 'ਚ ਸ਼ਿਵ ਸ਼ਕਤੀ ਹੈਡੂਲਮ ਦਾ ਕੰਮ ਪਿਛਲੇ 8 ਮਹੀਨੇ ਤੋਂ ਸ਼ੁਰੂ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ
ਸ਼ਿਵ ਸ਼ਕਤੀ ਹੈਡੂਲਮ ਦੀ ਸੰਚਾਲਕ ਜਨਾਨੀ ਪਾਇਲ ਨੇ ਦੱਸਿਆ ਕੇ ਰਾਤ ਕਰੀਬ 2 ਵਜੇ ਕੋਈ ਚੀਜ਼ ਸੜਣ ਦਾ ਮੁਸ਼ਕ ਆਇਆ,ਜਦੋਂ ਵੇਖਣ ਲਈ ਬਾਹਰ ਨਿਕਲੀ ਤਾਂ ਬਾਹਰ ਵਾਲੇ ਕਮਰੇ ਜਿਸ 'ਚ ਹੈਡੂਲਮ ਦਾ ਮਾਲ ਰੱਖਿਆ ਹੋਇਆ ਸੀ, ਉੱਥੋਂ ਅੱਗ ਦੀਆਂ ਲੱਪਟਾਂ ਨਿਕਲ ਰਹੀਆਂ ਸੀ, ਜਿਸ ਤੋਂ ਬਾਅਦ ਨਾਲ ਦੇ ਘਰਾਂ ਵਾਲੇ ਲੋਕਾਂ ਵਲੋਂ ਅੱਗ ਬੁਝਾਉਣ ਲਈ ਕੋਸ਼ਿਸ਼ ਕੀਤੀ।ਪਾਇਲ ਨੇ ਦੱਸਿਆ ਕੇ ਇਸ ਅੱਜ ਲੱਗਣ ਨਾਲ ਕਰੀਬ 5 ਲੱਖ ਰੁਪਏ ਨੁਕਸਾਨ ਹੋਇਆ ਹੈ। ਉਧਰ ਮਹੱਲਾ ਵਾਸੀਆਂ ਦਾ ਕਹਿਣਾ ਹੈ ਕੇ ਫਾਇਰ ਬ੍ਰਿਗੇਡ ਵਾਲੇ ਫੋਨ ਕਰਨ ਦੇ ਬਾਵਜੂਦ ਇਕ ਘੰਟੇ ਬਾਅਦ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਹਿੱਤ ਯੂਨੀਵਰਸਿਟੀਆਂ ਲਈ ਉਸਾਰੇ ਖੇਤਰ ਸਬੰਧੀ ਲਿਆ ਅਹਿਮ ਫ਼ੈਸਲਾ