ਖੰਨਾ 'ਚ ਪੈਟਰੋਲ ਪੰਪ ਨੇੜੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਬਚਾਈ ਜਾਨ

02/03/2024 2:14:52 PM

ਖੰਨਾ (ਵਿਪਨ) : ਖੰਨਾ ਦੇ ਸਮਰਾਲਾ ਰੋਡ 'ਤੇ ਸ਼ੁੱਕਰਵਾਰ ਅੱਧੀ ਰਾਤ ਨੂੰ ਵੱਡਾ ਹਾਦਸਾ ਹੋਣ ਤੋਂ ਉਸ ਵੇਲੇ ਟਲ ਗਿਆ, ਜਦੋਂ ਲੋਹੇ ਦੀਆਂ ਪੱਤੀਆਂ ਨਾਲ ਭਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਹਾਦਸੇ ਮਗਰੋਂ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਲੋਹੇ ਦੀਆਂ ਪੱਤੀਆਂ ਨਾਲ ਭਰਿਆ ਹੋਇਆ ਟਰੱਕ ਗੋਬਿੰਦਗੜ੍ਹ ਤੋਂ ਜਲੰਧਰ ਜਾ ਰਿਹਾ ਸੀ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ PSEB ਨੇ ਜਾਰੀ ਕੀਤੇ ਸਖ਼ਤ ਹੁਕਮ, ਹਰ ਹਾਲ 'ਚ ਮੰਨਣੇ ਪੈਣਗੇ

ਨਵਾਂਸ਼ਹਿਰ ਵਾਲੇ ਰਾਹ ਤੋਂ ਜਲੰਧਰ ਜਾਣਾ ਸੀ। ਸਮਰਾਲਾ ਰੋਡ 'ਤੇ ਪੈਟਰੋਲ ਪੰਪ ਬਾਹਰ ਟਰੱਕ ਬੰਦ ਹੋ ਗਿਆ। ਡਰਾਈਵਰ ਦੁਬਾਰਾ ਸਟਾਰਟ ਕਰਨ ਲੱਗਾ ਤਾਂ ਟਰੱਕ ਨੇ ਅੱਗ ਫੜ੍ਹ ਲਈ, ਜਿਸ ਤੋਂ ਬਾਅਦ ਡਰਾਈਵਰ ਨੇ ਟਰੱਕ 'ਚੋਂ ਛਾਲ ਮਾਰ ਦਿੱਤੀ। ਇਸ ਨੂੰ ਦੇਖ ਕੇ ਪੈਟਰੋਲ ਪੰਪ ਦੇ ਮੁਲਾਜ਼ਮ ਘਬਰਾ ਗਏ ਕਿਉਂਕਿ ਟਰੱਕ ਪੈਟਰੋਲ ਪੰਪ ਦੇ ਬਿਲਕੁਲ ਬਾਹਰ ਧੂੰ-ਧੂੰ ਕਰਕੇ ਸੜ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਮਸ਼ਹੂਰ ਪੰਡਿਤ ਪਰੌਂਠੇ ਵਾਲੇ ਦਾ ਔਰਤ ਨਾਲ ਪਿਆ ਪੰਗਾ, ਪੜ੍ਹੋ ਪੂਰਾ ਮਾਮਲਾ

ਤੁਰੰਤ ਖੰਨਾ ਫਾਇਰ ਸਟੇਸ਼ਨ ਤੋਂ ਟੀਮ ਨੂੰ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਕਰਨ 'ਚ 45 ਮਿੰਟ ਲੱਗੇ। ਫਾਇਰ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਟਾਇਰਡ ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਫੋਨ ਕਰਕੇ ਸੂਚਨਾ ਦਿੱਤੀ ਤਾਂ ਉਸੇ ਵੇਲੇ ਟੀਮ ਇੱਥੇ ਆ ਗਈ। ਸਭ ਤੋਂ ਪਹਿਲਾਂ ਪੈਟਰੋਲ ਪੰਪ ਨੂੰ ਸੇਫ ਕੀਤਾ ਗਿਆ। ਜੇਕਰ ਅੱਗ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਜਾਣਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News