ਦਰਦਨਾਕ : ਅੱਗ ਲੱਗਣ ਕਾਰਨ ਜ਼ਿੰਦਾ ਸੜੀਆਂ ਸਫ਼ਾਈ ਮਜ਼ਦੂਰ ਦੀਆਂ ਬੱਕਰੀਆਂ, ਹੋਰ ਸਮਾਨ ਵੀ ਸੜ ਕੇ ਹੋਇਆ ਸੁਆਹ

Monday, Apr 25, 2022 - 08:39 AM (IST)

ਦਰਦਨਾਕ : ਅੱਗ ਲੱਗਣ ਕਾਰਨ ਜ਼ਿੰਦਾ ਸੜੀਆਂ ਸਫ਼ਾਈ ਮਜ਼ਦੂਰ ਦੀਆਂ ਬੱਕਰੀਆਂ, ਹੋਰ ਸਮਾਨ ਵੀ ਸੜ ਕੇ ਹੋਇਆ ਸੁਆਹ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) : ਬੇਟ ਖੇਤਰ ਅਧੀਨ ਪੈਂਦੇ ਪਿੰਡ ਟਾਹਲੀ ਵਿਖੇ ਬੀਤੀ ਸ਼ਾਮ  ਝੌਂਪੜੀ 'ਚ ਅੱਗ ਲੱਗਣ ਕਾਰਨ ਪਿੰਡ ਦੇ ਹੀ ਸਫ਼ਾਈ ਕਰਨ ਵਾਲੇ ਇੱਕ ਮਜ਼ਦੂਰ ਦੀਆਂ ਜ਼ਿੰਦਾ ਮੁਰਗੀਆਂ, ਮੋਟਰਸਾਈਕਲ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਏ  ਓਮ ਪ੍ਰਕਾਸ਼ ਪੁੱਤਰ ਧੋਂਦੀ ਰਾਮ ਅਤੇ ਸਰਪੰਚ ਬਚਿੱਤਰ ਸਿੰਘ ਟਾਹਲੀ ਨੇ ਦੱਸਇਆ ਕਿ ਧੁੱਸੀ ਬੰਨ ਨਜ਼ਦੀਕ ਸਥਿਤ ਝੌਂਪੜੀ ਵਿੱਚ ਅੱਗ ਲੱਗਣ ਕਾਰਨ ਬੱਕਰੀਆਂ, ਰਿਕਸ਼ਾ-ਰੇਹੜੀ ਮੋਟਰਸਾਈਕਲ ਅਤੇ ਹੋਰ ਸਮਾਨ ਸੜ ਗਿਆ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਚੰਗੀ ਗੱਲ ਇਹ ਰਹੀ ਕਿ ਅੱਗ ਲੱਗਣ ਸਮੇਂ ਓਮ ਪ੍ਰਕਾਸ਼ ਦਾ ਪਰਿਵਾਰ ਝੁੱਗੀ ਤੋਂ ਬਾਹਰ ਸੀ। ਪਿੰਡ ਵਾਸੀਆਂ ਨੇ ਕਾਫੀ ਜੱਦੋ-ਜਹਿਦ ਉਪਰੰਤ ਇਸ ਅੱਗ 'ਤੇ ਕਾਬੂ ਪਾਇਆ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


author

Babita

Content Editor

Related News