ਲੁਧਿਆਣਾ ''ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ (ਵੀਡੀਓ)

Saturday, Jun 09, 2018 - 04:10 PM (IST)

ਲੁਧਿਆਣਾ (ਅਭਿਸ਼ੇਕ) : ਸ਼ਹਿਰ ਦੇ ਫੁਹਾਰਾ ਚੌਂਕ ਨੇੜੇ ਕੱਪੜਿਆਂ ਦੀ ਇਕ ਦੁਕਾਨ 'ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਰੀਬ ਅੱਧੇ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਦੁਕਾਨ ਅੰਦਰ ਕਾਫੀ ਸਟਾਕ ਪਿਆ ਹੋਇਆ ਸੀ ਪਰ ਫਾਇਰ ਬ੍ਰਿਗੇਡ ਨੇ ਸਮਾਂ ਰਹਿੰਦੇ ਨੁਕਸਾਨ ਹੋਣੋਂ ਬਚਾਅ ਲਿਆ, ਹਾਲਾਂਕਿ ਦੁਕਾਨ 'ਤੇ ਅੱਗੇ ਪਿਆ ਇਲੈਕਟ੍ਰਾਨਿਕ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਦੁਕਾਨ ਨੇੜੇ ਹੀ ਪੈਟਰੋਲ ਪੰਪ ਹੈ ਅਤੇ ਜੇਕਰ ਅੱਗ ਜ਼ਿਆਦਾ ਭੜਕ ਜਾਂਦੀ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। 
ਉਨ੍ਹਾਂ ਦੱਸਿਆ ਕਿ ਦੁਕਾਨ ਦੇ ਨਾਲ ਵੱਡਾ ਕੰਪਲੈਕਸ ਵੀ ਸੀ। ਫਾਇਰ ਅਧਿਕਾਰੀ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ ਅਤੇ ਗਰਮੀਆਂ 'ਚ ਬਿਜਲੀ ਦੀਆਂ ਤਾਰਾਂ ਪਿਘਲ ਜਾਂਦੀਆਂ ਹਨ, ਇਸੇ ਕਾਰਨ ਅੱਗ ਲੱਗਣ ਦੇ ਹਾਦਸੇ ਜ਼ਿਆਦਾਤਰ ਵਾਪਰਦੇ ਹਨ। ਇਸੇ ਤਰ੍ਹਾਂ ਨਵਾਂਸ਼ਹਿਰ 'ਚ ਕੱਪੜਿਆਂ ਨੂੰ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਪੂਰੀ ਦੀ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ। 
 


Related News