ਲੁਧਿਆਣਾ 'ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਇਲਾਕੇ 'ਚ ਮਚੀ ਹਫੜਾ-ਦਫੜੀ

Tuesday, Nov 15, 2022 - 11:52 AM (IST)

ਲੁਧਿਆਣਾ 'ਚ ਗੋਦਾਮ ਨੂੰ ਲੱਗੀ ਭਿਆਨਕ ਅੱਗ, ਇਲਾਕੇ 'ਚ ਮਚੀ ਹਫੜਾ-ਦਫੜੀ

ਲੁਧਿਆਣਾ (ਰਾਜ) : ਸਥਾਨਕ ਟਿੱਬਾ ਰੋਡ ਸਥਿਤ ਮਾਇਆ ਨਗਰ ਇਲਾਕੇ 'ਚ ਹੌਜਰੀ ਵੇਸਟ ਦੇ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਗੋਦਾਮ ਦੇ ਨਾਲ ਲੱਗਦਾ ਘਰ ਵੀ ਆਪਣੀ ਲਪੇਟ 'ਚ ਲੈ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਖੂੰਖਾਰ ਗੈਂਗਸਟਰ ਅੰਸਾਰੀ ਦੀ ਮਹਿਮਾਨ ਨਿਵਾਜ਼ੀ ਕਰਨ ਵਾਲੇ ਪੁਲਸ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ਼

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਲੱਗ ਗਈ। ਗੋਦਾਮ ਅੰਦਰ ਮਾਲਕ ਦੀਆਂ 2 ਗੱਡੀਆਂ ਖੜ੍ਹੀਆਂ ਸਨ, ਜੋ ਕਿ ਪੂਰੀ ਤਰ੍ਹਾਂ ਅੱਗ ਦੀ ਲਪੇਟ 'ਚ ਆ ਗਈਆਂ।

ਇਹ ਵੀ ਪੜ੍ਹੋ : ਲੁਧਿਆਣਾ 'ਚ ਮੀਂਹ ਕਾਰਨ ਬਦਲਿਆ ਮੌਸਮ, ਠੰਡ ਨੇ ਪੂਰੀ ਤਰ੍ਹਾਂ ਫੜ੍ਹਿਆ ਜ਼ੋਰ

ਅੱਗ ਲੱਗਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿੱਥੇ ਅੱਗ ਲੱਗੀ, ਉਹ ਸਾਰਾ ਇਲਾਕਾ ਹੌਜਰੀ ਵੇਸਟ ਦੇ ਗੋਦਾਮ ਨਾਲ ਭਰਿਆ ਪਿਆ ਹੈ। ਫਿਲਹਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News