ਬੱਸ ਦੀ ਸਾਈਡ ਲੱਗਣ ਕਾਰਨ ਟਰੈਕਟਰ ਨੂੰ ਲੱਗੀ ਅੱਗ, ਥਾਣੇ ''ਚ ਜ਼ਬਤ ਕੀਤੇ ਵਾਹਨ ਵੀ ਸੜੇ

Monday, May 31, 2021 - 04:39 PM (IST)

ਬੱਸ ਦੀ ਸਾਈਡ ਲੱਗਣ ਕਾਰਨ ਟਰੈਕਟਰ ਨੂੰ ਲੱਗੀ ਅੱਗ, ਥਾਣੇ ''ਚ ਜ਼ਬਤ ਕੀਤੇ ਵਾਹਨ ਵੀ ਸੜੇ

ਲੁਧਿਆਣਾ (ਨਰਿੰਦਰ) : ਇੱਥੇ ਥਾਣਾ ਬਸਤੀ ਜੋਧੇਵਾਲ 'ਚ ਖੜ੍ਹੇ ਜ਼ਬਤ ਕੀਤੇ ਗਏ ਵਾਹਨਾਂ ਨੂੰ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਹਾਈਵੇਅ 'ਤੇ ਇਕ ਟਰੈਕਟਰ ਨੂੰ ਬੱਸ ਦੀ ਸਾਈਡ ਲੱਗ ਗਈ। ਜਿਸ ਟਰੈਕਟਰ ਨੂੰ ਬੱਸ 'ਤੇ ਸਾਈਡ ਮਾਰੀ, ਉਸ 'ਤੇ ਪਰਾਲੀ ਲੱਦੀ ਹੋਈ ਸੀ। ਹਾਦਸੇ ਤੋਂ ਮਗਰੋਂ ਟਰੈਕਟਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇੱਥੇ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ।

ਇਸ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਕਾਰਨ ਥਾਣਾ ਬਸਤੀ ਜੋਧੇਵਾਲ ਪੁਲਸ ਵੱਲੋਂ ਜ਼ਬਤ ਕੀਤੇ ਗਏ ਵਾਹਨ ਵੀ ਅੱਗ ਦੀ ਲਪੇਟ 'ਚ ਆ ਗਏ। ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਵਾਹਨਾਂ ਨੂੰ ਇਕ ਸਾਈਡ 'ਤੇ ਕਰਨਾ ਸ਼ੁਰੂ ਕਰ ਦਿੱਤਾ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਅੱਗ ਬੁਝਾਈ ਗਈ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲਸ ਥਾਣੇ ਅੰਦਰ ਜ਼ਬਤ ਕੀਤੇ ਗਏ ਵਾਹਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਗੁਰਵਿੰਦਰ ਸਿੰਘ ਮੌਕੇ 'ਤੇ ਪਹੁੰਚੇ। 
 


author

Babita

Content Editor

Related News